HOME ਬਸਪਾ ਦੇ ਉਮੀਦਵਾਰ ਠੇਕੇਦਾਰ ਮਨਜੀਤ ਸਿੰਘ ਜੀਤੀ ਅੱਪਰਾ ਅਤੇ ਕੁਲਵਿੰਦਰ ਕੌਰ ਪੰਚ...

ਬਸਪਾ ਦੇ ਉਮੀਦਵਾਰ ਠੇਕੇਦਾਰ ਮਨਜੀਤ ਸਿੰਘ ਜੀਤੀ ਅੱਪਰਾ ਅਤੇ ਕੁਲਵਿੰਦਰ ਕੌਰ ਪੰਚ ਚੱਕ ਸਾਹਬੂ (ਜੋਨ ਮੰਡੀ) ਦਾ ਚੋਣ ਪ੍ਰਚਾਰ ਸਿਖਰਾਂ ਤੇ

2

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਇਸ ਠੰਡ ਦੇ ਮਹੀਨੇ ਵਿੱਚ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨਾਲ ਮਾਹੌਲ ਪੂਰਾ ਗਰਮਾਇਆ ਹੋਇਆ ਏ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰ ਵੋਟਰ ਸਪੋਟਰ ਆਪੋ ਆਪਣੀ ਜਿੱਤ ਮਜ਼ਬੂਤ ਕਰਨ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਅੱਜ ਵੱਖ ਪਿੰਡਾਂ ਵਿੱਚ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਜਿਲ੍ਹਾ ਪ੍ਰੀਸ਼ਦ ਅੱਪਰਾ ਜੋਨ ਤੋਂ ਮਜਬੂਤ ਦਾਵਾ ਪੇਸ਼ ਕਰ ਰਹੇ ਉਮੀਦਵਾਰ ਅੱਪਰਾ ਕਸਵਾ ਦੇ ਹੋਣਹਾਰ ਸਰਪੰਚ ਵਿਨੈ ਕੁਮਾਰ ਬੰਗੜ ਦੇ ਛੋਟੇ ਭਰਾ ਠੇਕੇਦਾਰ ਮਨਜੀਤ ਸਿੰਘ ਜੀਤੀ ਅਤੇ ਬਲਾਕ ਸੰਮਤੀ ਮੰਡੀ ਜੋਨ ਤੋਂ ਬਸਪਾ ਦੀ ਟਿਕਟ ਤੋਂ ਚੋਣ ਲੜ ਰਹੀ ਪਿੰਡ ਚੱਕ ਸਾਹਬੁ ਮੌਜੂਦਾ ਪੰਚ ਬੀਬੀ ਕੁਲਵਿੰਦਰ ਕੌਰ ਨਾਲ ਮੁਲਾਕਾਤ ਹੋਈ। ਗੱਲਬਾਤ ਦੌਰਾਨ ਦੋਵਾਂ ਉਮੀਦਵਾਰਾਂ ਨੇ ਦੱਸਿਆ ਕਿ ਚੋਣ ਪ੍ਰਚਾਰ ਦੌਰਾਨ ਅਸੀਂ ਲੋਕਾਂ ਦਾ ਦਰਦ ਨੇੜੇ ਹੋ ਕੇ ਦੇਖਿਆ ਹੈ ਕਿ 78 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਪੰਜਾਬ ਦੇ ਲੋਕ ਕਿੰਨੇ ਦੁੱਖਾਂ ਤਕਲੀਫ਼ਾਂ ਵਿੱਚ ਆਪਣੀ ਜ਼ਿੰਦਗੀ ਜੀਅ ਰਹੇ ਹਨ। ਕਈ ਘਰਾਂ ਵਿੱਚ ਵਿੱਚ ਤਾਂ ਇਹ ਵੀ ਦੇਖਿਆ ਗਿਆ ਇਲਾਜ ਤੋਂ ਬਿਨਾਂ ਗਰੀਬ ਕਿਵੇਂ ਆਪਣੀ ਮੌਤ ਦਾ ਇੰਤਜ਼ਾਰ ਕਰ ਹਨ। ਨਸ਼ੇ ਵਿੱਚ ਗੁਲਤਾਨ ਪੰਜਾਬ ਦੀ ਜਵਾਨੀ ਨੂੰ ਵੀ ਤੱਕਿਆ ਨਜ਼ਾਇਜ਼ ਪਰਚੇ ਪਾ ਕੇ ਜੇਲ੍ਹਾਂ ਵੀ ਭੇਜੇ ਗੱਭਰੂਆਂ ਮਾਪਿਆਂ ਨੂੰ ਵੀ ਮਿਲੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੌਂਦਾ ਤੇ ਇਸਦੇ ਸੰਮਤੀ ਜ਼ੋਨਾਂ ਦੇ ਭਾਜਪਾ ਉਮੀਦਵਾਰਾਂ ਨੂੰ ਜਿਤਾਉਣ ਲਈ ਚੋਣ ਪ੍ਰਚਾਰ ਸ਼ਿਖਰਾਂ ਤੇ
Next articleਵਿਕਰਮਸਿੰਘ ਚੌਧਰੀ ਵਲੋਂ ਅੱਪਰਾ ਵਿਖੇ ਕਾਂਗਰਸੀ ਉਮੀਦਵਾਰਾਂ ਲਈ ਡੋਰ-ਟੂ-ਡੋਰ ਪ੍ਰਚਾਰ