(ਸਮਾਜ ਵੀਕਲੀ)
ਬਿਨ ਮੌਸਮੀ ਬਰਸਾਤ ਜੱਟਾਂ, ਹੁਣ ਘੱਟ ਹੀ ਰੱਖੀਂ ਆਸ।
ਪੁੱਤਾਂ ਵਾਂਗੂੰ ਪਾਲ਼ੀ ਫ਼ਸਲ ਤੱਕ, ਜੱਟ ਬੰਨੇ ਬੈਠਾ ਉਦਾਸ।
ਬਿਨ ਮੌਸਮੀ………
੧
ਰੇਹਾ ਸਪਰੇਹਾਂ ਖਾਦਾ ਪਾ ਪਾ ਖ਼ਰਚਾ ਕਰਿਆ ਵਧੇਰਾ।
ਮੇਹਨਤ ਕੀਤੀ ਦਾ ਮੁੱਲ ਨੀ ਪੈਂਦਾ ਕਿਰਤੀ ਕਿਸਾਨਾਂ ਤੇਰਾ।
ਪਿਛਲੀ ਫ਼ਸਲ ਦੇ ਬੀਜ ਮਾੜੇ ਐਤਕੀਂ ਕੁਦਰਤ ਕਰੇਂ ਨਿਰਾਸ਼।
ਪੁੱਤਾਂ ਵਾਂਗੂੰ ਪਾਲ਼ੀ ਫ਼ਸਲ……….
੨
ਜਮਾਂ ਪੂੰਜੀ ਲਾਕੇ ਬਹਿ ਗਿਆ ਆਸਾਂ ਰਹੀਆਂ ਧਰੀਆ।
ਮੰਗਣ ਆਲ਼ੇ ਆਣ ਬਰੂਹੀ ਬਹਿ ਗਏ ਕਿਸ਼ਤਾਂ ਅਜੇ ਖੜੀਆਂ।
ਸਰਕਾਰਾਂ ਵੀ ਮੂੰਹ ਪੂੰਝ ਦੀਆਂ ਪੂੰਝ ਦੀਆਂ ਖਾਸ ਮ ਖਾਸ।
ਪੁੱਤਾਂ ਵਾਂਗੂੰ ਪਾਲ਼ੀ ਫ਼ਸਲ……….
੩
ਫਸਲਾਂ ਨਸਲਾਂ ਦੀ ਮਾਰ ਸਹਿਣੀ ਕੋਈ ਸੌਖੀ ਨਹੀਂ ਹੁੰਦੀ।
ਨਰਿੰਦਰ ਲੜੋਈ ਨਾਲ਼ ਖੜ ਜੇ ਆਪਣਾ ਫਿਰ ਔਖੀ ਨਹੀਂ ਹੁੰਦੀ।
ਇਸ ਵਾਰ ਚਲ ਅਗਲੀ ਵਾਰ ਸਹੀ ਏ ਹੌਸਲਾ ਤੇਰੇ ਪਾਸ।
ਪੁੱਤਾਂ ਵਾਂਗੂੰ ਪਾਲ਼ੀ ਫ਼ਸਲ……….
ਨਰਿੰਦਰ ਲੜੋਈ ਵਾਲਾ
8968788181
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly