HOME ਬਿਨਾਂ ਲਾਇਸੰਸੀ ਨਸ਼ੇੜੀ ਡਰਾਇਵਰ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ –...

ਬਿਨਾਂ ਲਾਇਸੰਸੀ ਨਸ਼ੇੜੀ ਡਰਾਇਵਰ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ – ਨਰਿੰਦਰ ਸਿੰਘ ਬਾਜਵਾ

3
ਨਰਿੰਦਰ ਸਿੰਘ ਬਾਜਵਾ

ਮਹਿਤਪੁਰ, (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਪੰਜਾਬ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ  ਗਲਬਾਤ ਦੌਰਾਨ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਟਰਾਂਸਪੋਰਟ ਇਕ ਮੁੱਖ ਕਿੱਤਾ ਹੈ। ਇਸ ਕਿਤੇ ਵਿਚ ਜਿਥੇ ਨਿਪੁੰਨ ਟਰੱਕ ਡਰਾਇਵਰ ਵੀਰਾ ਦੀ ਕਮੀਂ ਨਹੀਂ ਹੈ ਉਥੇ ਕੁਝ ਸ਼ੈਲਰ ਮਾਲਕਾਂ, ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਨਿਜੀ ਟਰੱਕਾਂ ਤੇ ਸਸਤੇ ਵਿਚ ਕੰਮ ਨਿਬੇੜਨ ਲਈ ਨਸ਼ੇੜੀ ਅਤੇ ਬਿਨਾਂ ਲਾਇਸੰਸ ਡਰਾਇਵਰ ਟਰੱਕਾਂ ਤੇ ਚਾੜੇ ਹੋਏ ਹਨ।ਉਨ੍ਹਾਂ ਕਿਹਾ ਅਕਸਰ ਦੇਖਣ ਵਿਚ ਆਇਆ ਹੈ ਕਿ ਪੰਜਾਬ ਦੀਆਂ ਖ਼ਸਤਾ ਹਾਲਤ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਦੌਰਾਨ ਬਹੁਤ ਜਗਾਂ ਤੇ ਇਹ ਸਾਹਮਣੇ ਆਇਆ ਹੈ ਕਿ ਟਰੱਕ ਡਰਾਈਵਰ ਟਰਾਂਸਪੋਰਟ ਦੀਆਂ ਹਦਾਇਤਾਂ ਅਨੁਸਾਰ ਖਰੇ ਨਹੀਂ ਉਤਰਦੇ ਜਾ ਟਰਾਂਸਪੋਰਟ ਵਿਭਾਗ ਦੀਆਂ ਗਾਈਡਲਾਈਨਜ਼ ਦੀ ਪਾਲਣਾ ਹੀ ਨਹੀਂ ਕਰਦੇ। ਅਕਸਰ ਕੱਚੇ ਡਰਾਈਵਰ ਹਾਦਸਿਆਂ ਨੂੰ ਸੱਦਾ ਦਿੰਦੇ ਦੇਖੇ ਜਾ ਸਕਦੇ ਹਨ। ਉਨ੍ਹਾਂ ਟਰਾਂਸਪੋਰਟ ਯੂਨੀਅਨ ਅਤੇ ਸ਼ੈਲਰ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੀਮਤੀ ਟਰੱਕ ਕਿਸੇ ਅਜਿਹੇ ਕੱਚੇ ਡਰਾਈਵਰ ਹੱਥ ਨਾ ਦੇਣ ਜਿਸ ਨਾਲ ਮਸ਼ੀਨਰੀ ਦੇ ਨਾਲ ਨਾਲ ਕੀਮਤੀ ਮਨੁੱਖੀ ਜਾਨਾਂ ਨੂੰ ਖ਼ਤਰਾ ਹੋਵੇ। ਬਾਜਵਾ ਨੇ ਵਾਰਨਿੰਗ ਦਿੰਦਿਆਂ ਕਿਹਾ ਜੇਕਰ ਕਿਸੇ ਸ਼ੈਲਰ ਮਾਲਕ ਵਲੋਂ ਨਿੱਜੀ ਫਾਇਦੇ ਲਈ ਸਸਤੇ ਵਿਚ ਪੈਸਾਂ ਬਚਾਉਣ ਦੇ ਚੱਕਰ ਵਿੱਚ ਆਣ ਕੇ ਬਿਨਾਂ ਲਾਇਸੰਸ ਜਾ ਨਸ਼ੇੜੀ ਡਰਾਇਵਰ ਰੱਖਿਆ ਜਾ ਕਿਸੇ ਅਜਿਹੇ ਵਿਅਕਤੀ ਵੱਲੋਂ ਕਿਸੇ ਦਾ ਜਾਨੀ ਮਾਲੀ ਨੁਕਸਾਨ ਕੀਤਾ ਜਾਂਦਾ ਹੈ ਤਾਂ ਇਸ ਦੀ ਭਰਭਾਈ ਤੇ ਕਾਰਵਾਈ ਇਕੱਲੇ ਡਰਾਇਵਰ ਤੇ ਨਹੀਂ ਮਾਲਕਾਂ ਤੇ ਵੀ ਹੋਵੇਗੀ ਉਨ੍ਹਾਂ ਕਿਹਾ ਕਿ ਬੀਕੇਯੂ ਪੰਜਾਬ ਕਿਸੇ ਹਲਾਤ ਵਿੱਚ ਜੰਨਤਾ ਦਾ ਜਾਨੀ ਮਾਲੀ ਨੁਕਸਾਨ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੈਕਿੰਗ ਦੌਰਾਨ ਟਰੱਕ ਡਰਾਇਵਰ ਦੇ ਲਾਇਸੰਸ, ਆਰਸੀ, ਪਰਮਿਟ ਦੇ ਨਾਲ ਨਾਲ ਡਰਾਈਵਰਾਂ ਦਾ ਨਸ਼ਾ ਟੈਸਟ ਵੀ ਕੀਤਾ ਜਾਵੇ। ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੇ ਜਨਤਾ ਲਈ ਜਵਾਬਦੇਹੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੜ੍ਹਦੀ ਕਲਾ ਬ੍ਰਦਰਜਹੁਡਜ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਹੜ ਪੀੜਤਾਂ ਦੀ ਮਦਦ ਕਰਨ ਦਾ ਫੈਸਲਾ
Next articleਬਹੁਜਨ ਸਮਾਜ ਪਾਰਟੀ ਲੁਧਿਆਣਾ ਵੱਲੋਂ ਹਰਿਆਣਾ ਸਰਕਾਰ ਦਾ ਪਿੱਟ ਸਿਆਪਾ