HOME ਚੜ੍ਹਦੀ ਕਲਾ ਬ੍ਰਦਰਜਹੁਡਜ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਹੜ ਪੀੜਤਾਂ ਦੀ ਮਦਦ ਕਰਨ...

ਚੜ੍ਹਦੀ ਕਲਾ ਬ੍ਰਦਰਜਹੁਡਜ ਐਸੋਸੀਏਸ਼ਨ ਵੱਲੋਂ ਪੰਜਾਬ ਦੇ ਹੜ ਪੀੜਤਾਂ ਦੀ ਮਦਦ ਕਰਨ ਦਾ ਫੈਸਲਾ

ਕੈਪਸ਼ਨ ਡਰਾਫਟ ਭੇਟ ਕਰਨ ਸਬੰਧੀ ਆਯੋਜਿਤ ਸਮਾਗਮ ਦੇ ਵੱਖ ਵੱਖ ਦ੍ਰਿਸ਼|

ਸਿੱਖੀ ਅਵੇਅਰਨੈਸ ਫਾਊਂਡੇਸ਼ਨ ਦੇ ਡਾਇਰੈਕਟਰ ਸਮਨਦੀਪ ਸਿੰਘ ਨੂੰ ਭੇਟ ਕੀਤਾ 12000 ਡਾਲਰ ਦਾ ਡਰਾਫਟ

ਵੈਨਕੂਵਰ,  (ਸਮਾਜ ਵੀਕਲੀ)  ( ਮਲਕੀਤ ਸਿੰਘ)-ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਚੜ੍ਹਦੀ ਕਲਾ ਬਰਦਰਹੁਡਜ ਐਸੋਸੀਏਸ਼ਨ ਵੱਲੋਂ ਆਪਣੇ ਅਜਿਹੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਪੰਜਾਬ ਦੇ ਹੜ ਪੀੜਤਾਂ ਦੀ ਆਰਥਿਕ ਮਦਦ ਕਰਨ ਦਾ ਸ਼ਲਾਘਾਯੋਗ ਫੈਸਲਾ ਕੀਤਾ ਗਿਆ| ਇਸ ਸਬੰਧ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੰਜਾਬੀ ਭਾਈਚਾਰੇ ਦੇ ਸਾਂਝੇ ਉਦਮ ਸਦਕਾ ਉਕਤ ਐਸੋਸੀਏਸ਼ਨ ਵੱਲੋਂ ਇਕੱਤਰ ਕੀਤੀ ਗਈ 12 ਹਜਾਰ ਡਾਲਰ ਦੀ ਰਾਸ਼ੀ ਦਾ ਡਰਾਫਟ ਸਿੱਖੀ ਅਵੈਰਨੈਸ ਗਰੁੱਪ ਦੇ ਡਾਇਰੈਕਟਰ ਸਮਨਦੀਪ ਸਿੰਘ ਨੂੰ ਭੇਟ ਕੀਤਾ ਗਿਆ| ਇਸ ਮੌਕੇ ਤੇ ਬੋਲਦਿਆ ਐਮਐਲਏ ਬਰਾਇਨ ਟੈਪਰ ਨੇ ਉਕਤ ਐਸੋਸੀਏਸ਼ਨ ਵੱਲੋਂ ਸਮੇਂ ਸਮੇਂ ਤੇ ਕਰਵਾਏ ਜਾਂਦੇ ਅਹੇ ਅਜਿਹੇ ਸਲਾਘਾਯੋਗ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ| ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਉੱਘੇ ਟੀਵੀ ਹੋਸਟ ਕੁਲਦੀਪ ਸਿੰਘ,ਹਰਪ੍ਰੀਤ ਸਿੰਘ ਮਾਨ ਟਕਲਾ, ਬਲਜੀਤ ਸਿੰਘ ਰਾਏ, ਲਖਬੀਰ ਗਰੇਵਾਲ ,ਹਰਦਮ ਮਾਨ ,ਮਨਜੀਤ ਸਿੰਘ ਚੀਮਾ,ਸੰਦੀਪ ਧੰਜੂ ,ਅਵਤਾਰ ਸਿੰਘ ਧਨੋਆ ,ਹਰਵਿੰਦਰ ਸਿੰਘ ,ਇੰਦਰਜੀਤ ਸਿੰਘ ਲੱਧੜ,ਦਮਨਦੀਪ ਸਿੰਘ ,ਨਿਰੰਜਨ ਸਿੰਘ ਲੇਹਿਲ, ਬੁੱਧੀ ਕਪੂਰ ,ਹਰਵਿੰਦਰ ਸਿੰਘ ਖਾਲਸਾ ਅਤੇ ਮਲਕੀਤ ਸਿੰਘ ਰੰਧਾਵਾ ਵੀ ਹਾਜ਼ਰ ਸਨ ਅਖੀਰ ਚ ਐਸੋਸੀਏਸਨ ਦੇ ਪ੍ਰਧਾਨ ਜਸਵਿਦਰ ਸਿੰਘ ਦਿਲਾਵਰੀ ਵੱਲੋ ਸਭ ਦਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleSAMAJ WEEKLY = 14/10/2025
Next articleਬਿਨਾਂ ਲਾਇਸੰਸੀ ਨਸ਼ੇੜੀ ਡਰਾਇਵਰ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ – ਨਰਿੰਦਰ ਸਿੰਘ ਬਾਜਵਾ