*ਪੁਲਿਸ ਬਣੀ ਮੂਕ ਦਰਸ਼ਕ*ਕਈ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਵੀ ਲੁਟੇਰਿਆਂ ਵਲੋਂ ਦਿੱਤਾ ਜਾ ਰਿਹੈ ਅੰਜ਼ਾਮ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਤੇ ਆਸ-ਪਾਸ ਦੇ ਪਿੰਡਾਂ ‘ਚ ਆਏ ਦਿਨ ਲੁੱਟ ਖੋਹ ਤੇ ਚੋਰੀਆਂ ਹੋਣਾ ਆਮ ਗੱਲ ਹੋ ਗਈ ਹੈ | ਅਣਪਛਾਤੇ ਚੋਰਾਂ ਤੇ ਲੁਟੇਰਿਆਂ ਵਲੋਂ ਸ਼ਰੇਆਮ ਉਕਤ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਦਕਿ ਸਥਾਨਕ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ | ਬੀਤੀ ਰਾਤ ਵੀ ਅਣਪਛਾਤੇ ਚੋਰ ਸਥਾਨਕ ਬੰਗਾ ਰੋਡ ਬਾਈਪਾਸ ‘ਤੇ ਸਥਿਤ ਇੱਕ ਢਾਬੇ ਦੇ ਸ਼ਟਰ ਦੇ ਤਾਲੇ ਤੋੜ ਕੇ ਅੰਦਰ ਪਿਆ ਸਾਮਾਨ ਚੋਰੀ ਕਰਕੇ ਲੈ ਗਏ | ਘਟਨਾ ਸੰਬੰਧੀ ਜਾਣਕਾਰੀ ਦਿੰਦਿੰਆਂ ਮੁੰਨਾ ਰਾਮ ਪੁੱਤਰ ਸਬੀਲੀ ਪਿੰਡ ਤਾਰਾਪੁਰਵਾ ਜਿਲਾ ਗੋਂਡਾ (ਯੂ.ਪੀ) ਹਾਲ ਵਾਸੀ ਮੰਡੀ ਰੋਡ ਅੱਪਰਾ ਨੇ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋਂ ਅੱਪਰਾ ਵਿਖੇ ਰਹਿ ਰਿਹਾ ਹੈ ਤੇ ਸਥਾਨਕ ਬੰਗਾ ਰੋਡ ਵਿਖੇ ਢਾਬਾ ਕਮ ਅਹਾਤਾ ਚਲਾਉਂਦਾ ਹੈ | ਬੀਤੀ ਰਾਤ ਮੈਂ ਲਗਭਗ 11 ਵਜੇ ਦੁਕਾਨ ਬੰਦ ਕਰਕੇ ਘਰ ਚਲਾ ਗਿਆ | ਅੱਜ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਸ਼ਟਰ ਦੇ ਤਾਲੇ ਟੁੱਟੇ ਹੋਏ ਸਨ ਤੇ ਅਣਪਛਾਤੇ ਚੋਰ ਮੇਰੀ ਮੇਨ ਦੁਕਾਨ ‘ਚ ਇੱਕ ਇਨਵਰਟਰ, ਬੈਟਰੀ ਤੇ ਇੱਕ ਭਰਿਆ ਹੋਇਆ ਗੈਸ ਸਿਲੰਡਰ ਤੇ ਪਿਛਲੇ ਪਾਸੇ ਸਥਿਤ ਦੂਸਰੀ ਦੁਕਾਨ ‘ਚ ਤਿੰਨ ਗੈਸ ਸਿਲੰਡਰ ਚੋਰੀ ਕਰਕੇ ਰਫ਼ੂ ਚੱਕਰ ਹੋ ਗਏ | ਘਟਨਾ ਦੀ ਸੂਚਨਾ ਮਿਲਦਿਆਂ ਹੀ ਅੱਪਰਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |



