HOME ਫਰੀਡਮ ਫਾਈਟਰਾਂ ਦੇ ਵਾਰਸਾ ਵਲੋਂ ਸਰਕਾਰ ਤੋਂ ਹੱਕੀ ਮੰਗਾਂ ਲਈ ਮਹੀਨਾਂ ਵਾਰ...

ਫਰੀਡਮ ਫਾਈਟਰਾਂ ਦੇ ਵਾਰਸਾ ਵਲੋਂ ਸਰਕਾਰ ਤੋਂ ਹੱਕੀ ਮੰਗਾਂ ਲਈ ਮਹੀਨਾਂ ਵਾਰ ਮੀਟਿੰਗ

*ਫਰੀਡਮ ਫਾਈਟਰਾਂ ਦੇ ਵਾਰਸਾਂ ਨੂੰ ਸਰਕਾਰੀ ਸਮਾਗਮਾਂ ਵਿੱਚ ਬੁਲਾ ਕੇ ਬਣਦਾ ਮਾਣ ਸਨਮਾਨ ਦਿੱਤਾ ਜਾਵੇ*

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਫਰੀਡਮ ਫਾਈਟਰ 196 ਜਥੇਬੰਦੀ ਸੰਗਰੂਰ ਦੀ ਜਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਵਿਸ਼ੇਸ਼ ਇਕੱਤਰਤਾ ਜਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਚੱਕਦਾਨਾ ਤੇ ਅਸ਼ੋਕ ਸਿੰਘ ਉਪ ਪ੍ਰਧਾਨ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਜਿਲੇ੍ਹ ਦੇ ਸਮੂਹ ਫਰੀਡਮ ਫਾਈਟਰਾਂ ਦੇ ਵਾਰਸਾ ਵਲੋਂ ਭਾਰੀ ਗਿਣਤੀ ਵਿੱਚ ਭਾਗ ਲਿਆ।ਮੀਟਿੰਗ ਤੋਂ ਉਪਰੰਤ ਜਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਚੱਕਦਾਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਦੇਸ ਨੂੰ ਅਜ਼ਾਦ ਕਰਵਾਉਣ ਵਾਲੇ ਪਰਿਵਾਰਾਂ ਦੇ ਵਡੇਰਿਆ ਵਲੋਂ ਅੰਗਰੇਜਾਂ ਨੂੰ ਦੇਸ਼ ਵਿੱਚੋਂ ਕੱਢਣ ਤੇ ਦੇਸ ਨੂੰ ਅਜ਼ਾਦ ਕਰਵਾਉਣ ਲਈ ਅਹਿਮ ਯੋਗਦਾਨ ਪਾ ਕੇ ਨਾਮਣਾ ਖੱਟਿਆ ਹੈ।ਪਰ ਸਰਕਾਰ ਵਲੋਂ ਉਨ੍ਹਾਂ ਦੇ ਵਾਰਸਾ ਨੂੰ ਸਰਕਾਰੇ ਦਰਬਾਰੇ ਬਣਦਾ ਮਾਣ ਸਤਿਕਾਰ ਨਹੀ ਦਿੱਤਾ ਜਾ ਰਿਹਾ।ਅੱਜ ਦੀ ਇਸ ਮੀਟਿੰਗ’ਚ ਸਾਡੀ ਜਥੇਬੰਦੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਰੀਡਮ ਫਾਈਟਰਾਂ ਦੇ ਵਾਰਸਾ ਦੀ ਹੱਕੀ ਮੰਗਾਂ ਜਲਦ ਤੋਂ ਜਲਦ ਮੰਨੀਆ ਜਾਣ,ਤੇ ਜਿਲ੍ਹੇ ਸਮੇਤ ਦੇਸ਼ ਦੇ ਸਮੂਹ ਟੋਲ ਪਲਾਜਿਆ ਤੋਂ ਸਾਡੇ ਪਰਿਵਾਰਾਂ ਨੂੰ ਛੋਟ ਦਿੱਤੀ ਜਾਵੇ।ਇਸੇ ਤਰ੍ਹਾਂ ਸਾਰੇ ਸਰਕਾਰੀ ਦਫਤਰਾਂ ਵਿੱਚ ਸਾਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ, ਉਨ੍ਹਾ ਦੇ ਵਾਰਸਾਂ ਦੇ ਸਨਾਖਤੀ ਕਾਰਡ ਬਣਾਏ ਜਾਣ ਤਾਂ ਜੋ ਫਰੀਡਮ ਫਾਈਟਰਾਂ ਦੀ ਤੁਰੰਤ ਪਛਾਣ ਹੋ ਸਕੇ।ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰੀ ਬੱਸਾ ਵਿੱਚ ਫਰੀਡਮ ਫਾਈਟਰ ਦੇ ਵਾਰਸਾ ਨੰੁ ਸਫਰ ਕਰਨ ਲਈ ਸੀਟਾਂ ਰਾਖਵੀਆਂ ਕੀਤੀਆ ਜਾਣ।ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਸਰਕਾਰ ਤੋਂ ਇਹ ਮੰਗ ਵੀ ਕਰਦੀ ਹੈ ਕਿ 26 ਜਨਵਰੀ ਅਤੇ 15 ਅਗਸਤ ਨੂੰ ਮਨਾਏ ਜਾਣ ਵਾਲੇ ਸੰਵਿਧਾਨ ਅਤੇ ਅਜਾਦੀ ਦਿਵਸ ਦੇ ਸਰਕਾਰੀ ਸਮਾਗਮਾਂ ਵਿੱਚ ਵੀ ਫਰੀਡਮ ਫਾਈਟਰਾਂ ਦੇ ਵਾਰਸਾ ਨੂੰ ਸੱਦ ਕਿ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਕੀਤਾ ਜਾਵੇ।ਇਸ ਮੌਕੇ ਜੀਵਨ ਕੁਮਾਰ ਸਕੱਤਰ,ਅਸ਼ੋਕ ਸਿੰਘ ਉਪ ਪ੍ਰਧਾਨ,ਅਮਰੀਕ ਸਿੰਘ ਚੱਕਦਾਨਾ, ਗੁਰਨਾਮ ਸਿੰਘ ਖੁਰਦ,ਭਜਨ ਸਿੰਘ,ਦੇਵ ਦੱਤ ਸ਼ਰਮਾਂ,ਜੁਝਾਰ ਸਿੰਘ,ਅਮਰਜੀਤ ਸਿੰਘ,ਨਿਰਮਲ ਸਿੰਘ,ਪਰਵਿੰਦਰ ਸਿੰਘ, ਤਰਨਜੀਤ ਸਿੰਘ ਥਾਂਦੀ,ਤਰਸੇਮ ਸਿੰਘ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅਣਪਛਾਤੇ ਚੋਰ ਢਾਬਾ ਕਮ ਅਹਾਤੇ ਦੇ ਸ਼ਟਰ ਦੇ ਤਾਲੇ ਤੋੜ ਕੇ 4 ਗੈਸ ਸਿਲੰਡਰ, ਇਨਵਰਟਕ ਤੇ ਬੈਟਰੀ ਚੋਰੀ ਕਰਕੇ ਫ਼ਰਾਰ
Next articleਪੰਜਾਬ ਵਿੱਚ ਭੀਖ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਟੈਸਟ, ਕਈ ਥਾਵਾਂ ‘ਤੇ ਪੁਲਿਸ ਦੇ ਛਾਪੇ