ਬੰਗਾ/ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪ੍ਰਿੰਸੀਪਲ ਡਾ਼ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਸਿੱਖ ਨੈਸ਼ਨਲ ਕਾਲਜ, ਬੰਗਾ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਫੁੱਟਬਾਲ ਲੀਗ (ਅੰਤਰਿ ਕਾਲਜ) ਦੇ ਤੀਜੇ ਦਿਨ ਤਿੰਨ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਯੁਵਾ ਜੋਸ਼ ਅਤੇ ਖੇਡ ਭਾਵਨਾ ਦਾ ਉੱਚਾ ਮਿਆਰ ਦਰਸਾਇਆ। ਪਹਿਲਾ ਮੈਚ ਮੋਹਨ ਲਾਲ ਉੱਪਲ ਡੀ.ਏ.ਵੀ. ਕਾਲਜ ਅਤੇ ਡੀ.ਏ.ਵੀ. ਕਾਲਜ, ਜਲੰਧਰ ਦਰਮਿਆਨ ਜ਼ੋਰਦਾਰ ਹੋਇਆ, ਜਿਸ ਵਿੱਚ ਦੋਹਾਂ ਟੀਮਾਂ ਨੇ ਇੱਕ-ਇੱਕ ਗੋਲ ਕਰਕੇ ਮੁਕਾਬਲੇ ਨੂੰ ਟਾਈ ’ਚ ਖਤਮ ਕੀਤਾ। ਮੁੱਖ ਮਹਿਮਾਨ ਸ. ਜਰਨੈਲ ਸਿੰਘ ਪੱਲੀਝਿੱਕੀ, ਪ੍ਰਧਾਨ ਪੰਜਾਬ ਫੁੱਟਬਾਲ ਐਸੋਸੀਏਸ਼ਨ, ਹਾਜਰ ਰਹੇ ਅਤੇ ਉਨ੍ਹਾਂ ਨੇ ਦੋਹਾਂ ਟੀਮਾਂ ਦੇ ਪ੍ਰਦਰਸ਼ਨ ਦੀ ਸਿਰਾਹਣਾ ਕੀਤੀ। ਦੂਸਰਾ ਮੁਕਾਬਲਾ ਸਿੱਖ ਨੈਸ਼ਨਲ ਕਾਲਜ, ਬੰਗਾ ਅਤੇ ਗੁਰੂ ਨਾਨਕ ਕਾਲਜ ਸੁਖਚੈਨਨਾ ਸਾਹਿਬ, ਫਗਵਾੜਾ ਵਿਚਕਾਰ ਹੋਇਆ, ਜਿਸ ਵਿੱਚ ਮਿਜਬਾਨ ਟੀਮ ਨੇ 1-0 ਨਾਲ ਜਿੱਤ ਦਰਜ ਕੀਤੀ। ਇਸ ਮੈਚ ਦੇ ਮੁੱਖ ਮਹਿਮਾਨ ਅਮਰੀਕਾ ਤੋਂ ਆਏ ਪ੍ਰਸਿੱਧ ਵਾਲੀਬਾਲ ਖਿਡਾਰੀ ਸ. ਚਰਨ ਸਿੰਘ ਗਿੱਲ ਸਨ, ਜਿਨ੍ਹਾਂ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਹੋਰ ਵਧੀਆ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ। ਤੀਜੇ ਅਤੇ ਆਖ਼ਰੀ ਮੈਚ ਵਿੱਚ ਐਲ.ਕੇ.ਸੀ. ਜਲੰਧਰ ਅਤੇ ਖਾਲਸਾ ਕਾਲਜ, ਅੰਮ੍ਰਿਤਸਰ ਉਤਰੇ। ਦੋਹੇ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਮੈਚ 2-2 ਗੋਲ ਨਾਲ ਮੈਚ ਬਰਾਬਰੀ ਤੇ ਖਤਮ ਕੀਤਾ। ਮੁੱਖ ਮਹਿਮਾਨ ਸ. ਹਰਜਿੰਦਰ ਸਿੰਘ ਜੱਗਾ, ਸਕੱਤਰ ਪੰਜਾਬ ਫੁੱਟਬਾਲ ਐਸੋਸੀਏਸ਼ਨ, ਨੇ ਖਿਡਾਰੀਆਂ ਦੀ ਹੋਂਸਲਾ ਅਫਜ਼ਾਈ ਕੀਤੀ। ਇਹ ਮੁਕਾਬਲੇ ਹੌਂਸਲੇ ਤੇ ਸਹਿਯੋਗ ਦੀ ਮਿਸਾਲ ਸਾਬਤ ਹੋਏ। ਦਰਸ਼ਕਾਂ ਵੱਲੋਂ ਭਰਪੂਰ ਉਤਸ਼ਾਹ ਮਿਲਿਆ ਅਤੇ ਖਿਡਾਰੀਆਂ ਨੇ ਕਲਾ ਤੇ ਜਨੂਨ ਨਾਲ ਖੇਡ ਪੇਸ਼ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



