HOME ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਸੀਐਚਸੀ ਹਰਿਆਣਾ, ਭੂੰਗਾ ਦਾ ਦੌਰਾ – ਸਿਹਤ ਸੇਵਾਵਾਂ...

ਡਿਪਟੀ ਮੈਡੀਕਲ ਕਮਿਸ਼ਨਰ ਵੱਲੋਂ ਸੀਐਚਸੀ ਹਰਿਆਣਾ, ਭੂੰਗਾ ਦਾ ਦੌਰਾ – ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਹੁਸ਼ਿਆਰਪੁਰ ਡਾ. ਬਲਵੀਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਵਾਤੀ ਸ਼ੀਮਾਰ ਨੇ ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਅਤੇ ਸੀਐਚਸੀ ਭੂੰਗਾ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਅਸਿਸਟੈਂਟ ਹਸਪਤਾਲ ਐਡਮਿਨਿਸਟ੍ਰੇਟਰ (AHA) ਡਾ. ਸ਼ਿਪਰਾ ਵੀ ਮੌਜੂਦ ਸਨ।ਡਾ. ਸਵਾਤੀ ਸ਼ੀਮਾਰ ਨੇ ਸੀਐਚਸੀ ਹਰਿਆਣਾ ਅਤੇ ਸੀਐਚਸੀ ਭੂੰਗਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਸੁਦੇਸ਼ ਰਾਜਨ ਦੇ ਸਹਿਯੋਗ ਨਾਲ ਸਿਹਤ ਕੇਂਦਰ ਵਿੱਚ ਮਰੀਜਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦਾ ਵਿਸਥਾਰਪੂਰਵਕ ਜਾਇਜ਼ਾ ਲਿਆ। ਇਸ ਦੌਰਾਨ ਉਹਨਾਂ ਨੇ ਓਪੀਡੀ ਸੇਵਾਵਾਂ, ਐਮਰਜੈਂਸੀ, ਲੈਬੋਰਟਰੀ, ਰੇਡੀਓਲੋਜੀ ਵਿਭਾਗ, ਓਪਰੇਸ਼ਨ ਥੀਏਟਰ, ਫਾਰਮੇਸੀ, ਡਿਸਪੈਂਸਰੀ ਅਤੇ ਵੈਕਸੀਨੇਸ਼ਨ ਵਿਭਾਗ ਦਾ ਮੁਆਇਨਾ ਕੀਤਾ। ਉਹਨਾਂ ਨੇ ਆਯੁਸ਼ਮਾਨ ਭਾਰਤ-ਸਿਹਤ ਬੀਮਾ ਯੋਜਨਾ ਦੇ ਤਹਿਤ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਡਾ. ਸ਼ੀਮਾਰ ਨੇ ਹਸਪਤਾਲ ਰਿਕਾਰਡ, ਦਵਾਈਆਂ ਦੀ ਉਪਲਬਧਤਾ, ਮਰੀਜਾਂ ਲਈ ਉਪਲਬਧ ਸੁਵਿਧਾਵਾਂ ਅਤੇ ਸਫਾਈ ਪ੍ਰਬੰਧ ਦੀ ਵੀ ਜਾਂਚ ਕੀਤੀ। ਇਸ ਮੌਕੇ ਉਹਨਾਂ ਨੇ ਮਰੀਜਾਂ ਨਾਲ ਸਿੱਧੀ ਗੱਲਬਾਤ ਕਰਕੇ ਉਹਨਾਂ ਦੇ ਸੁਝਾਅ ਤੇ ਸੰਤੁਸ਼ਟੀ ਬਾਰੇ ਜਾਣਕਾਰੀ ਲਈ। ਉਹਨਾਂ ਨੇ ਸਟਾਫ ਨੂੰ ਸਿਹਤ ਸੇਵਾਵਾਂ ਦੀ ਗੁਣਵੱਤਾ ਹੋਰ ਸੁਧਾਰਨ ਅਤੇ ਮਰੀਜਾਂ ਨਾਲ ਅਪਣਤ ਭਰਿਆ ਵਤੀਰਾ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਯੂਨੀਵਰਸਿਟੀ ਫੁੱਟਬਾਲ ਲੀਗ ਅੰਤਰ ਕਾਲਜ ਦੇ ਤੀਸਰੇ ਦਿਨ ਹੋਏ ਫਸਵੇਂ ਮੁਕਾਬਲੇ
Next articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਲਾਚੌਰ ਦੀ ਮੀਟਿੰਗ ਹੋਈ