HOME ਭਗਵੰਤ ਮਾਨ ਸਰਕਾਰ ਗੜਸ਼ੰਕਰ ਦੇ ਇਲਾਕੇ ਨੂੰ ਹੁਸ਼ਿਆਰਪੁਰ ਨਾਲੋਂ ਤੋੜਨ ਦੇ ਤੁਗਲਕੀ...

ਭਗਵੰਤ ਮਾਨ ਸਰਕਾਰ ਗੜਸ਼ੰਕਰ ਦੇ ਇਲਾਕੇ ਨੂੰ ਹੁਸ਼ਿਆਰਪੁਰ ਨਾਲੋਂ ਤੋੜਨ ਦੇ ਤੁਗਲਕੀ ਫਰਮਾਨ ਜਾਰੀ ਨਾ ਕਰੇ : ਸਿੰਗੜੀਵਾਲਾ

1
ਫੋਟੋ ਅਜਮੇਰ ਦੀਵਾਨਾ

 ਹੁਸ਼ਿਆਰਪੁਰ  (ਸਮਾਜ ਵੀਕਲੀ)   (ਤਰਸੇਮ ਦੀਵਾਨਾ ) –  ਜਦੋਂ ਰੋਪੜ ਦਾ ਨਾਮ ਬਦਲ ਕੇ ਰੂਪ ਨਗਰ ਜ਼ਿਲ੍ਹੇ ਦੇ ਤੌਰ ਤੇ ਰੱਖਿਆ ਗਿਆ ਸੀ ਉਸ ਸਮੇਂ ਹੀ ਸਿੱਖ ਕੌਮ ਦੇ ਮਹਾਨ ਇਤਿਹਾਸਿਕ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਪੂਰਨ ਜਿਲ੍ਹਾ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਸੀ ਤੇ ਹੁਣ ਵੀ ਰੂਪ ਨਗਰ ਜ਼ਿਲ੍ਹੇ ਦਾ ਨਾਂ ਬਦਲ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਸਥਾਨ ਦੇ ਨਾਂ ਤੇ ਰੱਖਿਆ ਜਾ ਸਕਦਾ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਪੰਜਾਬ ਨੂੰ ਉਜਾੜਨ ਲਈ ਲਈ ਜਾ ਰਹੇ ਗਲਤ ਫੈਸਲਿਆਂ ਵਾਂਗ ਗੜਸ਼ੰਕਰ ਦੇ ਇਲਾਕੇ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਨਾਲੋਂ ਤੋੜਨ ਦੇ ਤੁਗਲਕੀ ਫੁਰਮਾਨ ਜਾਰੀ ਨਹੀਂ ਕਰਨੇ ਚਾਹੀਦੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਨਾਮ ਸਿੰਘ ਸਿੰਗੜੀਵਾਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਪਾਰਟੀ ਦਫਤਰ ਵਿਖੇ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਗੜਸ਼ੰਕਰ ਦੇ ਇਲਾਕੇ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਨਾਲੋਂ ਤੋੜਨ ਦੇ ਲਈ ਜਾ ਰਹੇ ਫੈਸਲੇ ਦਾ ਸਖਤ ਵਿਰੋਧ ਪ੍ਰਗਟ ਕਰਦਿਆਂ ਹੋਇਆਂ ਕੀਤਾ ਇਸ ਸਮੇਂ ਸਿੰਗੜੀਵਾਲਾ ਨੇ ਕਿਹਾ ਕਿ ਬਹੁਤ ਸਾਜਸ਼ੀ ਢੰਗ ਨਾਲ ਪਹਿਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਦੁਆਰਾ ਸ੍ਰੀ ਅਨੰਦਪੁਰ ਸਾਹਿਬ ਨੂੰ ਜਿਲ੍ਹੇ ਦਾ ਦਰਜਾ ਨਹੀਂ ਦਿੱਤਾ ਗਿਆ ਜੋ ਕਿ ਬਹੁਤ ਮੰਦਭਾਗਾ ਹੈ ਜੇਕਰ ਹੁਣ ਭਗਵੰਤ ਮਾਨ ਸਰਕਾਰ ਸ੍ਰੀ ਅਨੰਦਪੁਰ ਸਾਹਿਬ ਦਾ ਸਤਿਕਾਰ ਕਰਨਾ ਚਾਹੁੰਦੀ ਹੈ ਤਾਂ ਤੁਰੰਤ ਰੂਪ ਨਗਰ ਜ਼ਿਲ੍ਹੇ ਦਾ ਨਾਂ ਬਦਲ ਕੇ ਸ਼੍ਰੀ  ਅਨੰਦਪੁਰ ਸਾਹਿਬ ਦੇ ਨਾਂ ਤੇ ਰੱਖਿਆ ਜਾਵੇ ਇਸ ਸਮੇਂ ਹਰਵਿੰਦਰ ਸਿੰਘ ਹੀਰਾ, ਰਾਜ ਕੁਮਾਰ ਬਡਲਾ, ਅਮਰਜੀਤ ਸਿੰਘ ਗੋਕਲ ਨਗਰ, ਹਰਜਿੰਦਰ ਸਿੰਘ ਹੈਪੀ, ਸਤਨਾਮ ਸਿੰਘ ਠੱਕਰਵਾਲ, ਬਰਿੰਦਰ ਸਿੰਘ ਬਡਲਾ, ਸੰਦੀਪ ਸਿੰਘ ਠੱਕਰਵਾਲ ਆਦਿ ਹਾਜ਼ਰ ਸਨ ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਟ੍ਰੈਫਿਕ ਐਜੂਕੇਸ਼ਨ ਸੈਲ ਵੱਲੋਂ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ-ਖੁਣ ਵਿਖੇ ਟਰੈਫਿਕ ਨਿਯਮਾਂ ਸੰਬੰਧੀ ਸੈਮੀਨਾਰ ਲਗਾਇਆ ਗਿਆ
Next articleਯੂਨੀਵਰਸਿਟੀ ਫੁੱਟਬਾਲ ਲੀਗ ਅੰਤਰ ਕਾਲਜ ਦੇ ਤੀਸਰੇ ਦਿਨ ਹੋਏ ਫਸਵੇਂ ਮੁਕਾਬਲੇ