(ਸਮਾਜ ਵੀਕਲੀ) ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਡਾ. ਰਾਮਪਾਲ ਸਿੰਘ (ਪ੍ਰੋਗਰਾਮ ਅਫ਼ਸਰ, ਨੋਡਲ ਅਫ਼ਸਰ ਰੈੱਡ ਰਿਬਨ) ਅਤੇ ਡਾ. ਹਰਵਿੰਦਰ ਸਿੰਘ (ਨੋਡਲ ਅਫ਼ਸਰ ਰੈੱਡ ਰਿਬਨ)ਦੀ ਰਹਿਨੁਮਾਈ ਵਿੱਚ ਐੱਨ.ਐੱਸ.ਐੱਸ. ਦਿਵਸ ਮਨਾਇਆ ਗਿਆ, ਜਿਸ ਵਿੱਚ 75( ਲੜਕੇ/ਲੜਕੀਆਂ) ਵਿਦਿਆਰਥੀ ਹਾਜ਼ਰ ਸਨ। ਵਿਦਿਆਰਥੀਆਂ ਨੂੰ ਭਗਤ ਪੂਰਨ ਸਿੰਘ ਦੇ ਜੀਵਨੀ ਤੇ ਅਧਾਰਤ ਫ਼ਿਲਮ ਦਿਖਾਈ ਗਈ ਅਤੇ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ। ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲ਼ੇ ਵਿਦਿਆਰਥੀਆਂ ਸੰਦੀਪ ਕੌਰ,ਨਵਨੀਤ ਕੌਰ ਅਤੇ ਮਨਜੋਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਇੰਚਾਰਜ ਡਾ. ਵਿਭਾ ਅਗਰਵਾਲ ਨੇ ਜੇਤੂ ਵਿਦਿਆਰਥੀਆਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਉਨ੍ਹਾਂ ਨੇ ਅੱਗੋਂ ਵੀ ਐੱਨ.ਐੱਸ ਐੱਸ ਦੀਆਂ ਗਤੀਵਿਧੀਆਂ ਨਾਲ਼ ਜੁੜਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਸਮੇਂ ਪ੍ਰੋ.ਲਵਪ੍ਰੀਤ ਸਿੰਘ, ਡਾ. ਸੁਖਰਾਜ ਸਿੰਘ, ਡਾ. ਮੇਜਰ ਸਿੰਘ, ਪ੍ਰੋ. ਗੁਰਮੇਲ ਸਿੰਘ, ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਵਿਪਨ ਗੋਇਲ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



