(ਸਮਾਜ ਵੀਕਲੀ) ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿੱਚ ਅੱਜ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਕਾਲਜ ਦੇ ਪ੍ਰਿੰਸੀਪਲ /ਇੰਚਾਰਜ ਡਾ. ਵਿਭਾ ਅਗਰਵਾਲ ਨੇ ਦੱਸਿਆ ਕਿ ਕਾਲਜ ਵਿੱਚ ਸਥਾਪਿਤ ਐੱਨ.ਐੱਸ.ਐੱਸ. ਯੂਨਿਟ ਅਤੇ ਰੈੱਡ ਰੀਬਨ ਕਲੱਬ ਵੱਲੋਂ ਮਾਈ ਭਾਰਤ ਕੇਂਦਰ ਬਰਨਾਲਾ ਦੇ ਸਹਿਯੋਗ ਨਾਲ਼ ਕਾਲਜ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਮੁੱਖ ਵਕਤਾ ਵਜੋਂ ਡਾ. ਸੰਦੀਪ ਗੁਪਤਾ ਐਸੋਸੀਏਟ ਪ੍ਰੋਫੈਸਰ ਅਤੇ ਸ੍ਰੀ ਮੁਕੇਸ਼ ਕੁਮਾਰ ਇੰਜੀਨੀਅਰ ਨੇਬਰ ਹੁੱਡ ਕੈਂਪਸ ਰਾਮਪੁਰਾ ਫੂਲ ਪਹੁੰਚੇ। ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਭੌਤਿਕ ਵਿਗਿਆਨੀ ਸੀ. ਵੀ. ਰਾਮਨ ਤੋਂ ਪ੍ਰੇਰਨਾ ਲੈ ਕੇ ਵਿਗਿਆਨ ਅਤੇ ਤਕਨੀਕ ਨਾਲ਼ ਜੁੜ ਕੇ ਸਮਾਜਿਕ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਸਮੇਂ ਸਾਇੰਸ ਨਾਲ਼ ਸੰਬੰਧਿਤ ਵਿਦਿਆਰਥੀਆਂ ਦੇ ਪ੍ਰੈਜੈਂਟੇਸ਼ਨ ਦੇ ਮੁਕਾਬਲੇ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਪ੍ਰੈਜੈਂਟੇਸ਼ਨ ਮੁਕਾਬਲੇ ਵਿੱਚ ਕ੍ਰਮਵਾਰ ਮਹਿਕਪ੍ਰੀਤ ਕੌਰ ਨੇ ਪਹਿਲਾ, ਮੁਹੰਮਦ ਜਿਹਾਦ ਨੇ ਦੂਸਰਾ ਅਤੇ ਨਮਨਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਪੋਸਟਰ ਮੇਕਿੰਗ ਦੇ ਮੁਕਾਬਲੇਆ ਵਿੱਚ ਤਮਨਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਨੇ ਪਹਿਲਾ ,ਰਮਨਪ੍ਰੀਤ ਕੌਰ ਅਤੇ ਪੂਜਾ ਨੇ ਦੂਸਰਾ ,ਮਨਦੀਪ ਕੌਰ ਅਤੇ ਮਨਵੀਰ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਭੂਮਿਕਾ ਪ੍ਰੋਗਰਾਮ ਅਫ਼ਸਰ ਡਾ. ਰਾਮਪਾਲ ਸਿੰਘ ਨੇ ਨਿਭਾਈ। ਇਸ ਮੌਕੇ ਪ੍ਰੋ. ਹਰਕੰਵਲਜੀਤ ਸਿੰਘ, ਡਾ. ਸੁਖਰਾਜ ਸਿੰਘ, ਪ੍ਰੋ. ਲਵਪ੍ਰੀਤ ਸਿੰਘ ਪ੍ਰੋ. ਵਿਪਨ ਗੋਇਲ ,ਪ੍ਰੋ. ਪੀਆ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਚਾਹਤ ਰਾਣੀ,ਪ੍ਰੋ. ਸਿੰਪੀ , ਪ੍ਰੋ. ਪੂਨਮ ਰਾਣੀ ,ਪ੍ਰੋ. ਟੀਨਾ ,ਪ੍ਰੋ. ਸ਼ਿਵਾਨੀ, ਡਾ. ਰਿਪੂਜੀਤ ਕੌਰ, ਸ. ਜਸਵਿੰਦਰ ਸਿੰਘ ਸੀਨੀਅਰ ਸਹਾਇਕ, ਮੈਡਮ ਹਰਜਿੰਦਰ ਕੌਰ ਅਤੇ ਸਮੂਹ ਦਰਜਾ ਚਾਰ ਕਰਮਚਾਰੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



