HOME ਨੈਸ਼ਨਲ ਕਾਲਜ ਭੀਖੀ ਦੀ ਸਲਾਨਾ ਐਥਲੈਟਿਕ ਮੀਟ ਦੀ ਹੋਈ ਸ਼ੁਰੂਆਤ

ਨੈਸ਼ਨਲ ਕਾਲਜ ਭੀਖੀ ਦੀ ਸਲਾਨਾ ਐਥਲੈਟਿਕ ਮੀਟ ਦੀ ਹੋਈ ਸ਼ੁਰੂਆਤ

6
ਭੀਖੀ,  (ਸਮਾਜ ਵੀਕਲੀ)   (ਕਮਲ ਜਿੰਦਲ) ਸਥਾਨਕ ਸੰਸਥਾ ਨੈਸ਼ਨਲ ਕਾਲਜ ਭੀਖੀ ਦੀ ਸਲਾਨਾ ਐਥਲੈਟਿਕ ਮੀਟ ਕਰਵਾਈ ਜਾ ਰਹੀ ਹੈ । ਜਿਸਦੀ ਸ਼ੁਰੂਆਤ ਕਾਲਜ ਦੇ ਸਰਪ੍ਰਸਤ ਬਾਬਾ ਪੂਰਨ ਨਾਥ ਜੀ ਹੀਰੋਂ ਕਲਾਂ ਵਾਲੇ , ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਜੀ, ਕਾਲਜ ਪ੍ਰਿੰਸੀਪਲ ਡਾ ਐੱਮ ਕੇ ਮਿਸ਼ਰਾ ਜੀ, ਪ੍ਰੋ ਗੁਰਤੇਜ ਸਿੰਘ ਤੇਜੀ ਦੁਆਰਾ ਕਾਲਜ ਦਾ ਝੰਡਾ ਲਹਿਰਾ ਕੇ ਅਤੇ ਸਰਸਵਤੀ ਮਾਤਾ ਦੀ ਪੂਜਾ ਕਰਕੇ ਕੀਤੀ ਗਈ । ਵਿਦਿਆਰਥੀਆਂ ਦੇ ਦੁਆਰਾ ਮਾਰਚ ਪਾਸਟ ਕਰਕੇ ਆਏ ਗਏ ਮਹਿਮਾਨਾਂ ਨੂੰ ਸਲਾਮੀ ਦਿੱਤੀ ਗਈ। ਇਸ ਦੋਰਾਨ ਵਿਦਿਆਰਥੀਆਂ ਦੇ 200 ਮੀਟਰ ਲੜਕਿਆਂ ਦੀ ਦੌੜ, 400 ਮੀਟਰ ਲੜਕੀਆਂ ਦੀ ਦੌੜ, ਉੱਚੀ ਛਾਲ ( ਲੜਕੇ ਅਤੇ ਲੜਕੀਆਂ), ਥ੍ਰੀ ਲੈਗ ਰੇਸ ( ਲੜਕੇ ਅਤੇ ਲੜਕੀਆਂ), ਲੰਬੀ ਛਾਲ ਲੜਕੀਆਂ,800 ਮੀਟਰ ਦੌੜ ਲੜਕਿਆਂ ਦੀ, ਸ਼ਾਰਟ- ਪੁੱਟ ( ਲੜਕੇ ਅਤੇ ਲੜਕੀਆਂ) , ਬੋਰੀ ਰੇਸ ( ਲੜਕੀਆਂ ),ਸਪੂਨ ਰੇਸ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਯੂਨੀਵਰਸਿਟੀ ਕਾਲਜ ਬਰਨਾਲਾ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ
Next articleਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ.ਕਮਲਜੀਤ ਸਿੰਘ ਚੱਕ