#9ਵੀਂ ਤੇ 11ਵੀਂ ਲਈ 3225 ਵਿਦਿਆਰਥੀ ਅਪੀਅਰ ਹੋਣਗੇ-ਲਖਵੀਰ ਸਿੰਘ ਡਿਪਟੀ ਡੀ.ਈ.ਓ
ਨਵਾਂਸਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ਼ ਵਿੱਚ ਨੌਵੀਂ ਅਤੇ 11ਵੀਂ ਦੇ ਦਾਖਲੇ ਲਈ ਹੋ ਰਹੀ ਦਾਖਲਾ ਪ੍ਰੀਖਿਆ 2026 ਦੀਆਂ ਜਿਲਾ ਸਹੀਦ ਭਗਤ ਸਿੰਘ ਨਗਰ ਵਿੱਚ ਤਿਆਰੀਆਂ ਮਕੁੰਮਲ ਕਰ ਲਈਆ ਗਈਆਂ ਹਨ।ਇਹ ਪੀ੍ਰਖਿਆ 01 ਮਾਰਚ ਦਿਨ ਐਤਵਾਰ ਨੂੰ ਹੋਵੇਗੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਅਨੀਤਾ ਸਰਮਾ ਅਤੇ ਉਪ ਜਿਲਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਨੇ ਦੱਸਿਆ ਕਿ ਮੈਰੀਟੋਰੀਅਸ ਅਤੇ ਸਕੂਲ ਆਫ ਐਮੀਨੈਂਸ਼ ਸਕੂਲਾਂ ਵਿੱਚ 9ਵੀਂ ਅਤੇ 11ਵੀਂ ਦੇ ਦਾਖਲੇ ਲਈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੁੱਲ 3225 ਵਿਦਿਆਰਥੀ ਦਾਖਲਾ ਪ੍ਰੀਖਿਆ ਦੇ ਰਹੇ ਹਨ । ਜਿਸ ਲਈ ਜਿਲ੍ਹੇ ਵਿੱਚ ਤਹਿਸੀਲ ਪੱਧਰ ਤੇ ਪ੍ਰੀਖਿਆ ਕੇਂਦਰ ਬਣਾਏ ਗਏ ਹਨ।ਤਹਿਸੀਲ਼ ਬਲਾਚੌਰ ਲਈ ਪ੍ਰੀਖਿਆ ਕੇਂਦਰ ਸ.ਸ.ਸ.ਸ(ਕ) ਬਲਾਚੌਰ,ਲੈਫ.ਜਨ.ਬਿਕਰਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦੀਪੁਰ,ਬੀ.ਏ.ਵੀ ਸਸਸ ਬਲਾਚੌਰ,ਤਹਿਸੀਲ ਬੰਗਾ ਲਈ ਬਾਬਾ ਗੋਲਾ ਸ.ਸ.ਸ.ਸ(ਕ) ਬੰਗਾ ,ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ,ਸਕੂਲ ਆਫ ਐਮੀਨੈਂਸ ਬੰਗਾ ਤੇ ਤਹਿਸੀਲ ਨਵਾਂਸਹਿਰ ਲਈ ਜੇ.ਐਸ.ਐਫ ਐਚ ਖਲਾਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸਹਿਰ,ਸ.ਸ.ਸ.ਸ(ਸਕੂਲ ਆਫ ਐਮੀਨੈਂਸ਼ ਸ਼ਹੀਦ ਭਗਤ ਸਿੰਘ ਨਗਰ ਵਿਖੇ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ । ।ਇਹਨਾਂ ਪ੍ਰੀਖਿਆਵਾਂ ਦੇ ਸੂਚਾਰੂ ਸੰਚਾਲਨ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਟਾਫ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਪ੍ਰੀਖਿਆਂ ਕੇਂਦਰਾਂ ਦੇ ਨੇੜੇ ਲੋੜੀਦੇ ਸੁਰੱਖਿਆ ਪ੍ਰਬੰਧ ਵੀ ਕਰ ਦਿੱਤੇ ਗਏ ਹਨ। ਇਸ ਮੌਕੇ ਉਹਨਾਂ ਨਾਲ ਪ੍ਰਿੰਸੀਪਲ ਰਜਨੀਸ ਕੁਮਾਰ ਪ੍ਰੀਖਿਆ ਨੋਡਲ ਅਫਸਰ, ਸੁਮਰਡੈਂਟ ਜਸਵਿੰਦਰ ਸਿੰਘ, ਵੀ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



