HOME ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ

4

    (ਸਮਾਜ ਵੀਕਲੀ)   ਸਥਾਨਕ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਅੱਜ ਮਿਤੀ 18 ਫਰਵਰੀ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਇੰਚਾਰਜ ਡਾਕਟਰ ਵਿਭਾ ਅਗਰਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਚੜ੍ਹਦੀ ਕਲਾ, ਕਾਲਜ ਵਿੱਚ ਸੁੱਖ ਸਾਂਤੀ ਤੇ ਕਾਲਜ ਦੀ ਬਿਹਤਰੀ ਲਈ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ । ਉਹਨਾਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੱਸਿਆ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਵਿਹੜੇ ਵਿੱਚ ਪਏ। ਵਿਦਿਆਰਥੀਆਂ ਨੂੰ ਇਸ ਦਿਨ ਦਾ ਬੇਸਬਰੀ ਨਾਲ਼ ਇੰਤਜ਼ਾਰ ਸੀ। ਅੱਜ ਉਹਨਾਂ ਦਾ ਇਹ ਇੰਤਜ਼ਾਰ ਖ਼ਤਮ ਹੋਇਆ। ਵਿਦਿਆਰਥੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਬੜੀ ਸ਼ਰਧਾ ਭਾਵਨਾ ਦੇ ਨਾਲ ਸੁਣਿਆ ਅਤੇ ਇਲਾਹੀ ਕੀਰਤਨ ਦਾ ਆਨੰਦ ਮਾਣਿਆ। ਉਹਨਾਂ ਨੇ ਦੱਸਿਆ ਕਿ ਕਾਲਜ ਦੇ ਸਮੂਹ ਵਿਦਿਆਰਥੀ ਅਤੇ ਪ੍ਰੋਫੈਸਰ ਸਾਹਿਬਾਨ ਪਿਛਲੇ ਕਈ ਦਿਨਾਂ ਤੋਂ ਬੜੀ ਸ਼ਰਧਾ ਭਾਵਨਾ ਦੇ ਨਾਲ਼ ਸੇਵਾ ਕਾਰਜਾਂ ਵਿੱਚ ਜੁਟੇ ਹੋਏ ਸਨ। ਕਾਲਜ ਦੇ ਅੱਠ ਸੋ ਵਿਦਿਆਰਥੀ ਅਤੇ ਬਾਹਰੋਂ ਆਏ ਪਤਵੰਤੇ ਸੱਜਣ ਗੁਰੂ ਸਾਹਿਬ ਅੱਗੇ ਨਤਮਸਤਕ ਹੋਏ। ਪਾਠ ਦੇ ਭੋਗ ਉਪਰੰਤ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਸੁਰਜੀਤ ਸਿੰਘ, ਗੁਰਮੇਲ ਸਿੰਘ , ਜਰਨੈਲ ਸਿੰਘ,ਸੰਜੀਵ ਕੁਮਾਰ, ਸੁਖਜੀਤ ਦਾਸ ,ਦਵਿੰਦਰ ਸਿੰਘ,ਰਾਜਿੰਦਰ ਸਿੰਘ ,, ਜਸਵੀਰ ਸਿੰਘ ਜੱਸੀ,ਧਰਮਿੰਦਰ ਸਿੰਘ (ਸੈਂਟੀ) M.C. ਬਰਨਾਲਾ ਸੰਧੂ ਪੱਤੀ,ਭੁਪਿੰਦਰ ਸਿੰਘ M.C. ਸੰਧੂ ਪੱਤੀ,ਜਸਬੀਰ ਸਿੰਘ, ਸੋਨੀ ਜਾਂਗਲ , ਦਵਿੰਦਰ ਸਿੰਘ, ਗੁਰਮੀਤ ਸਿੰਘ, ਸੰਜੀਵ ਕੁਮਾਰ, ਉਮੇਸ਼ਵਰੀ ਸ਼ਰਮਾ, ਜਗਜੀਤ ਸਿੰਘ, ਹਰਬਖਸ਼ ਸਿੰਘ, ਕ੍ਰਿਸ਼ਨ ਸਿੰਘ, ਬਿੰਦਰ ਸਿੰਘ ਸੰਧੂ, ਜਸਵੰਤ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਜ਼ਿੰਮੇਵਾਰੀ ਡਾ. ਸੁਖਰਾਜ ਸਿੰਘ ਅਤੇ ਡਾ. ਰਾਮਪਾਲ ਸਿੰਘ ਨੇ ਮਿਲ ਕੇ ਸਾਂਭੀ। ਵਿਦਿਆਰਥੀਆਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਤਿਆਰ ਕੀਤੇ ਅਤੇ ਬੜੇ ਸਲੀਕੇ ਦੇ ਨਾਲ਼ ਲੰਗਰ ਛਕਿਆ। ਕਾਲਜ ਦੇ ਸਮੂਹ ਪ੍ਰੋਫੈਸਰ ਸਾਹਿਬਾਨ ਨੇ ਲਗਾਈਆਂ ਗਈਆਂ ਡਿਊਟੀਆਂ ਨੂੰ ਬੜੀ ਤਨਦੇਹੀ ਨਾਲ਼ ਨਿਭਾਈਆਂ। ਉਨਾਂ ਨੇ ਸਮੂਹ ਪ੍ਰੋਫੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਸ਼ੁਭ ਕਾਰਜਾਂ ਨਾਲ ਵਿਦਿਆਰਥੀਆਂ ਅੰਦਰ ਸਰਬੱਤ ਦੇ ਭਲੇ ਦੀ ਭਾਵਨਾ ਪੈਦਾ ਹੁੰਦੀ ਹੈ। ਸਮੇਂ-ਸਮੇਂ ਅਸੀਂ ਗੁਰੂ ਸਾਹਿਬ ਦੀ ਅਗਵਾਈ ਅਤੇ ਓਟ ਆਸਰਾ ਲੈਂਦੇ ਰਹਾਂਗੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਿੰਡ ਚਾਹਲ ਜੱਟਾਂ ਸਮਰਪਣ ਭਾਵਨਾ ਨਾਲ ਪਿੰਡ ਦੀ ਨੁਹਾਰ ਬਦਲਣ ਲਈ ਯਤਨਸ਼ੀਲ ਦਹਾਕਿਆਂ ਪੁਰਾਣੀ ਗੰਦੇ ਪਾਣੀ ਦੀ ਸਮੱਸਿਆ ਦਾ ਕੀਤਾ ਹੱਲ
Next articleਜੇਕਰ ਨੌਜਵਾਨ ਆਪਣਾ ਪਸੀਨਾ ਵਹਾਉਣਗੇ ਤਾਂ ਮਾੜੀਆਂ ਅਲਾਮਤਾਂ ਤੋਂ ਦੂਰ ਰਹਿਣਗੇ: ਸਪੀਕਰ ਸੰਧਵਾਂ