HOME ਪਿੰਡ ਚਾਹਲ ਜੱਟਾਂ ਸਮਰਪਣ ਭਾਵਨਾ ਨਾਲ ਪਿੰਡ ਦੀ ਨੁਹਾਰ ਬਦਲਣ ਲਈ ਯਤਨਸ਼ੀਲ...

ਪਿੰਡ ਚਾਹਲ ਜੱਟਾਂ ਸਮਰਪਣ ਭਾਵਨਾ ਨਾਲ ਪਿੰਡ ਦੀ ਨੁਹਾਰ ਬਦਲਣ ਲਈ ਯਤਨਸ਼ੀਲ ਦਹਾਕਿਆਂ ਪੁਰਾਣੀ ਗੰਦੇ ਪਾਣੀ ਦੀ ਸਮੱਸਿਆ ਦਾ ਕੀਤਾ ਹੱਲ

5
 ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ ) ਹਿੰਮਤ ਅਤੇ ਸ਼ੌਂਕ ਰੱਖਣ ਵਾਲਾ ਵਿਅਕਤੀ ਜ਼ਿੰਦਗੀ ਦੇ ਹਰ ਮੁਸ਼ਕਿਲ ਕੰਮ ਨੂੰ ਵੀ ਆਸਾਨੀ ਨਾਲ ਕਰ ਲੈਂਦਾ ਹੈ ਅਤੇ ਅਜਿਹਾ ਵਿਅਕਤੀ ਸੰਕਲਪਾਂ/ ਵਿਕਲਪਾਂ ਦੇ ਚੱਕਰਾਂ ਵਿੱਚ ਨਹੀਂ ਪੈਂਦਾ। ਅਜਿਹੇ ਹੀ ਸੋਚ ਅਤੇ ਸਮਰਪਣ ਭਾਵਨਾ ਰੱਖਦੇ ਹੋਏ ਪਿੰਡ ਚਾਹਲ ਜੱਟਾਂ ਦੇ ਸਰਪੰਚ ਐਕਸ ਸਰਵਿਸਮੈਨ ਹਰਵਿੰਦਰ ਸਿੰਘ ਪਿੰਡ ਦੀ ਨੁਹਾਰ ਬਦਲਣ ਲਈ ਲਗਾਤਾਰ ਯਤਨਸ਼ੀਲ ਹਨ। ਸਰਪੰਚ ਹਰਵਿੰਦਰ ਸਿੰਘ ਨੇ ਸੱਭ ਤੋਂ ਪਹਿਲਾਂ ਪਿੰਡ ਦੇ ਗੰਦੇ ਪਾਣੀ ਦੇ ਛੱਪੜ ਜੋ ਕਿ ਗੰਦਗੀ ਨਾਲ ਭਰਿਆ

ਕੈਪਸ਼ਨ :ਪਿੰਡ ਦੇ ਵਿਕਾਸ ਨੂੰ ਲੈ ਕੇ ਗੱਲਬਾਤ ਕਰਦੇ ਹੋਏ ਸਰਪੰਚ ਹਰਵਿੰਦਰ ਸਿੰਘ ਪਿੰਡ ਚਾਹਲ ਜੱਟਾਂ ‘ਚ ਪੰਚਾਇਤ ਵੱਲੋਂ ਬਣਾਈ ਗਈ ਪਾਰਕ ਵਿੱਚ ਲੱਗੇ ਝੂਲਿਆਂ ਦਾ ਦ੍ਰਿਸ਼।
ਸਫਾਈ ਤੋਂ ਬਾਅਦ ਛੱਪੜ ਦੇ ਆਲੇ ਦੁਆਲੇ ਲਗਾਏ ਗਏ ਜਾਲ ਦੀ ਤਸਵੀਰ।

ਹੋਇਆ ਸੀ ਅਤੇ ਇੱਕ ਤਰ੍ਹਾਂ ਨਾਲ ਬੰਦ ਹੀ ਪਿਆ ਸੀ ਦੀ ਚੰਗੀ ਤਰ੍ਹਾਂ ਸਫਾਈ ਕਰਵਾ ਕੇ ਡੂੰਘਾ ਕਰਵਾਇਆ ਅਤੇ ਫਿਰ ਉਸ ਦੇ ਆਲੇ-ਦੁਆਲੇ ਜਾਲ ਲਗਵਾਇਆ। ਇਸ ਤੋਂ ਬਾਅਦ ਉਹਨਾਂ ਬੀਤੇ ਕਈ ਦਹਾਕਿਆਂ ਤੋਂ ਸੜਕ ਅਤੇ ਗਲੀ ਵਿੱਚ ਜਮ੍ਹਾਂ ਰਹਿੰਦੇ ਗੰਦੇ ਪਾਣੀ ਦਾ ਹੱਲ ਕਰਵਾਇਆ ਅਤੇ ਉਸ ਗੰਦੇ ਪਾਣੀ ਦੀ ਨਿਕਾਸੀ ਛੱਪੜ ਵੱਲ ਕਰਵਾ ਕੇ ਨੀਵੀਂ ਜਗ੍ਹਾ ‘ਤੇ ਮਿੱਟੀ ਆਦਿ ਪਵਾਈ ਅਤੇ ਫਿਰ ਉਸ ਨੂੰ ਕੰਕਰੀਟ ਦੀ ਪੱਕੀ ਕਰਵਾਇਆ। ਇਸ ਗੰਦੇ ਪਾਣੀ ਨਾਲ ਜਿੱਥੇ ਲੋਕ ਹਰ ਸਮੇਂ ਗੰਦਗੀ ਵਾਲੇ ਮਾਹੌਲ ਵਿੱਚ ਜੀਅ ਰਹੇ ਸਨ ਉਥੇ ਹੀ ਉਹਨਾਂ ਦੇ ਮਕਾਨਾਂ ਦੀਆਂ ਦੀਵਾਰਾਂ ਨੂੰ ਵੀ ਨੁਕਸਾਨ ਹੋ ਰਿਹਾ ਸੀ। ਇਸ ਗੰਦੇ ਪਾਣੀ ਦੇ ਹੱਲ ਲਈ ਲੋਕ ਸਬੰਧਤ ਵਿਭਾਗਾਂ ਦੇ ਉਚ ਅਧਿਕਾਰੀਆਂ ਤੇ ਥਾਣੇ ਤੱਕ ਵੀ ਪਹੁੰਚ ਕਰਦੇ ਰਹੇ ਹਨ। ਗੰਦੇ ਪਾਣੀ ਦੇ ਸੁਚੱਜੇ ਨਿਕਾਸ ਲਈ ਸਰਪੰਚ ਵੱਲੋਂ ਖਸਤਾ ਹਾਲ ਨਿਕਾਸੀ ਨਾਲੇ ਦਾ ਨਵੇਂ ਸਿਰੇ ਤੋਂ ਨਿਰਮਾਣ ਕਰਵਾਇਆ ਗਿਆ ਤੇ ਫਿਰ ਪੰਚਾਇਤੀ ਜਗ੍ਹਾ ਵਿੱਚ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾ ਕੇ ਬੱਚਿਆਂ ਦੇ ਖੇਡਣ ਲਈ ਝੂਲੇ ਲਗਵਾਏ ਤੇ ਨੌਜਵਾਨਾਂ ਲਈ ਓਪਨ ਜਿੰਮ ਦਾ ਪ੍ਰਬੰਧ ਕਰਕੇ ਪਾਰਕ ਦੇ ਦੁਆਲੇ ਜਾਲ ਲਗਵਾਇਆ। ਹੁਣ ਪਿੰਡ ਦੀ ਪੱਕੀ ਫਿਰਨੀ ਦੀਆਂ ਵਰਮਾਂ ਨੂੰ ਜਿੱਥੇ ਸਾਫ ਕਰਵਾਇਆ ਉੱਥੇ ਹੀ ਉਹਨਾਂ ਨੂੰ ਕੰਕਰੀਟ ਦੀਆਂ ਪੱਕੀਆਂ ਵੀ ਕਰਵਾਇਆ ਜਾ ਰਿਹਾ। ਪਿੰਡ ਵਾਸੀਆਂ ਵੱਲੋਂ ਸਰਪੰਚ ਵੱਲੋਂ ਕੀਤੇ ਜਾ ਰਹੇ ਇਹਨਾਂ ਵਿਕਾਸ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਜਗਬਾਣੀ ਨਾਲ ਗੱਲਬਾਤ ਕਰਦੇ ਹੋਏ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੈਂ ਜਦੋਂ ਫੌਜ ਵਿੱਚ ਡਿਊਟੀ ‘ਤੇ ਸੀ ਤਾਂ ਪਿੰਡ ਦੀ ਹਾਲਤ ਦੇਖ ਕੇ ਇਹ ਗੱਲ ਪੱਕੀ ਧਾਰ ਲਈ ਕਿ ਪੈਨਸ਼ਨ ਆਉਣ ਤੋਂ ਬਾਅਦ ਪਿੰਡ ਦੀ ਸਰਪੰਚੀ ਲੈ ਕੇ ਪਿੰਡ ਦਾ ਵੱਧ ਤੋਂ ਵੱਧ ਸੁਧਾਰ ਕਰਾਂਗਾ। ਉਹਨਾਂ ਕਿਹਾ ਕਿ ਮੈਂ ਆਪਣੇ ਕਾਰਜਕਾਲ ਦੌਰਾਨ ਪਿੰਡ ਦੀ ਬੇਹਤਰੀ ਤੇ ਨੁਹਾਰ ਬਦਲਣ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਫਾਰਮਰ ਸਾਇੰਟਿਸਟ ਇੰਟਰਐਕਸ਼ਨ ਕਰਵਾਈ ਗਈ।
Next articleਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ