(ਸਮਾਜ ਵੀਕਲੀ) ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਕਾਲਜ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ ਡਾ. ਰਾਮਪਾਲ ਸਿੰਘ ਦੀ ਅਗਵਾਈ ਵਿੱਚ ਪਿੰਡ ਸੇਖਾ, ਬਰਨਾਲਾ ਵਿਖੇ ਸੱਤ ਰੋਜਾ ਐੱਨ ਐੱਸ ਐੱਸ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕਾਲਜ ਕੈਂਪਸ ਵਿੱਚ ਕੀਤੇ ਉਦਘਾਟਨੀ ਸਮਾਰੋਹ ਦੌਰਾਨ ਕਾਲਜ ਦੇ ਪ੍ਰਿੰਸੀਪਲ ਪ੍ਰੋਫ਼ੈ.ਵਿਭਾ ਅਗਰਵਾਲ ਵੱਲੋਂ ਵਲੰਟੀਅਰਾਂ ਨੂੰ ਕੌਮੀ ਸੇਵਾ ਯੋਜਨਾ ਦੇ ਮਹੱਤਵ ਤੋਂ ਜਾਣੂ ਕਰਵਾਉਂਦਿਆਂ, ਤਨ ਦੇਹੀ ਅਤੇ ਸੱਚੀ ਭਾਵਨਾ ਨਾਲ ਸੱਤ ਰੋਜਾ ਐੱਨ ਐੱਸ ਐੱਸ ਕੈਂਪ ਨੂੰ ਸਫ਼ਲਤਾ ਪੂਰਵਕ ਮੁਕੰਮਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਆਪਣਾ ਅਸ਼ੀਰਵਾਦ ਦਿੰਦਿਆਂ ਐੱਨ ਐੱਸ ਐੱਸ ਯੂਨਿਟ ਨੂੰ ਪਿੰਡ ਸੇਖਾ ਲਈ ਰਵਾਨਾ ਕੀਤਾ। ਕੈਂਪ ਦੇ ਪਹਿਲੇ ਦਿਨ ਵਲੰਟੀਅਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ, ਖ਼ਾਸ ਕਰ ਲੜਕੀਆਂ ਅੰਦਰ ਇਸ ਕੈਂਪ ਪ੍ਰਤੀ ਭਾਰੀ ਉਤਸ਼ਾਹ ਹੈ। ਕੈਂਪ ਦੇ ਪ੍ਰੋਗਰਾਮ ਅਫ਼ਸਰ ਡਾਕਟਰ ਰਾਮਪਾਲ ਸਿੰਘ ਨੇ ਵਲੰਟੀਅਰਾਂ ਨੂੰ ਸਦਭਾਵਨਾ ਨਾਲ ਅਤੇ ਅਨੁਸ਼ਾਸ਼ਿਤ ਢੰਗ ਨਾਲ ਕੈਂਪ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਡਾ. ਸੁਖਰਾਜ ਸਿੰਘ ਸਿੰਘ ਨੇ ਵਿਦਿਆਰਥੀਆਂ ਨੂੰ ਖੂਨਦਾਨ ਦੇ ਮਹੱਤਵ ਬਾਰੇ ਜਾਗਰੂਕ ਕੀਤਾ।ਡਾ.ਮੇਜਰ ਸਿੰਘ ਨੇ ਨੈਤਿਕ ਕਦਰਾਂ ਕੀਮਤਾਂ ਬਾਰੇ ਵਲੰਟੀਅਰਾਂ ਨਾਲ਼ ਵਿਚਾਰ ਸਾਂਝੇ ਕੀਤੇ। ਕਾਲਜ ਦੇ ਐੱਨ ਐੱਸ ਐੱਸ ਯੂਨਿਟ ਦੇ ਵਲੰਟੀਅਰਾਂ ਤੋਂ ਇਲਾਵਾ ਇਸ ਸਮਾਰੋਹ ਵਿੱਚ ਪ੍ਰੋਫੈ. ਲਵਪ੍ਰੀਤ ਸਿੰਘ, ਪ੍ਰੋਫੈ. ਵਿਪਨ ਗੋਇਲ, ਪ੍ਰੋਫੈ.ਹਰਪ੍ਰੀਤ ਸਿੰਘ, ਪ੍ਰੋਫੈ. ਸੀਮਾ ਰਾਣੀ , ਸ. ਜਸਵਿੰਦਰ ਸਿੰਘ(ਸੀਨੀਅਰ ਸਹਾਇਕ), ਜਗਤਾਰ ਸਿੰਘ ਅਤੇ ਮਨਪ੍ਰੀਤ ਸਿੰਗਲਾ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



