HOME ਦੁਕਾਨ ਤੇ ਹਮਲਾ ਕਰਕੇ ਦੁਕਾਨਦਾਰ ਕੀਤਾ ਗੰਭੀਰ ਜਖਮੀ ਪੁਲਿਸ ਨੇ ਇਕ...

ਦੁਕਾਨ ਤੇ ਹਮਲਾ ਕਰਕੇ ਦੁਕਾਨਦਾਰ ਕੀਤਾ ਗੰਭੀਰ ਜਖਮੀ ਪੁਲਿਸ ਨੇ ਇਕ ਆਰੋਪੀ ਨੂੰ ਕੀਤਾ ਕਾਬੂ

6
ਕਸਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਵਾਲਿਆ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ – ਐਸਐਚਓ ਅਭਿਸ਼ੇਕ ਸ਼ਰਮਾ
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )-ਕਸਬਾ ਕਾਠਗੜ੍ਹ ਦੀ ਮਾਰਕੀਟ ਰੱਤੇਵਾਲ ਰੋਡ ਤੇ ਸਥਿਤ ਵੀ ਕੇ ਸਟੂਡੀਓ ਨਾਮ  ਦੀ ਫੋਟੋ ਗ੍ਰਾਫਰੀ  ਦੀ ਦੁਕਾਨ ਕਰਨ ਵਾਲੇ ਬਲਵੀਰ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਕਾਠਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆਂ ਕਿ ਉਹ 23 ਅਕਤੂਬਰ ਸ਼ਾਮ ਕਰੀਬ 6.30 ਵਜੇ ਆਪਣੀ ਦੁਕਾਨ ਤੇ ਬੈਠਾ ਕੰਮ ਕਰ ਰਿਹਾ ਸੀ ਕਿ ਅਚਾਨਕ ਕਥਿਤ ਆੋਰਪੀ ਅਜੇ ਵਾਸੀ ਜਗਤੇਵਾਲ , ਲੱਕੀ ਵਾਸੀ ਜਗਤੇਵਾਲ, ਵਿਸ਼ਾਲ ਪੁੱਤਰ ਕੁਲਵਿੰਦਰ ਵਾਸੀ ਵਿਛੋੜੀ ਨੇ ਕਿਰਪਾਨਾਂ , ਡੰਡਿਆਂ ਤੇ ਬੇਸਵਾਲ ਦੇ ਨਾਲ ਉਸ ਤੇ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ | ਉਨ੍ਹਾਂ ਦੱਸਿਆਂ ਕਿ ਉਨ੍ਹਾਂ ਦੇ ਨਾਲ ਚਾਰ ਪੰਜ ਹੋਰ ਅਣਪਛਆਤੇ ਵਿਆਕਤੀ ਵੀ ਮੌਜੂਦ ਸਨ | ਉਸ ਨੇ ਬਹੁਤ ਰੌਲਾ ਪਾਇਆ ਜਿਸਦੇ ਚੱਲਦੇ ਕਥਿਤ ਆਰੋਪੀ ਹਮਲਾਵਰ  ਹਥਿਆਰਾਂ ਸਮੇਤ ਮੌਕੇ ਤੋ ਫਰਾਰ ਹੋ ਗਏ | ਉਨ੍ਹਾਂ ਦੱਸਿਆਂ ਕਿ ਕੁਝ ਦਿਨ ਪਹਿਲਾਂ ਇਨਾਂ ਆਰੋਪੀਆਂ ਦਾ ਮੇਰੇ ਭਤੀਜੇ ਰਾਹੁਲ ਪੁੱਤਰ ਜਸਵੀਰ ਸਿੰਘ ਦੇ ਨਾਲ ਲੜਾਈ ਝਗੜਾ ਹੋ ਗਿਆ ਸੀ | ਜਿਸਦੀ ਰੰਜਿਸ਼ ਕਰਕੇ ਮੇਰੇ ਤੇ ਹਮਲਾ ਕੀਤਾ |  ਉਨ੍ਹਾਂ ਦੱਸਿਆਂ ਕਿ ਮੇਰੇ ਭਰਾ ਨੇ ਮੈਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ  | ਜਦੋਂ ਇਸ ਸਬੰਧ ਵਿੱਚ ਥਾਣਾ ਕਾਠਗੜ੍ਹ ਦੇ ਐਸਐਚਓ ਅਭਿਸ਼ੇਕ ਸ਼ਰਮਾ  ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਨੇ ਕਿਹਾ ਕਿ ਆਰੋਪੀਆ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ  ਇਸ ਮਾਮਲੇ ਵਿਚ ਨਾਮਜ਼ਦ ਇੱਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਬਾਕੀ ਆਰੋਪੀਆ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਸੱਤ ਰੋਜਾ ਐੱਨ ਐੱਸ ਐੱਸ ਕੈਂਪ ਦਾ ਆਰੰਭ
Next articleIndia’s Military Exercise and Pakistan’s Two-Front Challenge