HOME ਯੂਨੀਵਰਸਿਟੀਆਂ ਤੇ ਨਿੱਜੀ ਕਾਲਜ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਪ੍ਰਾਪਤ ਕਰਨ ਵਾਲੇ ਐੱਸ....

ਯੂਨੀਵਰਸਿਟੀਆਂ ਤੇ ਨਿੱਜੀ ਕਾਲਜ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਪ੍ਰਾਪਤ ਕਰਨ ਵਾਲੇ ਐੱਸ. ਸੀ ਵਿਦਿਆਰਥੀਆਂ ਨੂੰ ਕਰ ਰਹੀਆਂ ਨੇ ਖੱਜਲ ਖੁਆਰ-ਤੀਰਥ ਰਾਜਪੁਰਾ

1

ਫਿਲੌਰ/ਅੱਪਰਾ  (ਸਮਾਜ ਵੀਕਲੀ)   (ਦੀਪਾ)-ਅੱਜ ਅੱਪਰਾ ਵਿਖੇ ਮੀਡੀਆ ਦੇ ਰੂਬਰੂ ਹੁੰਦੇ ਹੋਏ ਤੀਰਥ ਰਾਜਪੁਰਾ ਸਟੇਟ ਕੋਆਰਡੀਨੇਟਰ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਕਿਹਾ ਕਿ ਯੂਨੀਵਰਸਿਟੀਆਂ ਤੇ ਨਿੱਜੀ ਕਾਲਜ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਪ੍ਰਾਪਤ ਵਿਦਿਆਰਥੀਆਂ ਨੂੰ  ਖੱਜਲ ਖੁਆਰ ਕਰ ਰਹੀਆਂ ਹਨ ਤੇ ਉਨਾਂ ਤੋਂ ਫੀਸਾਂ ਦੀ ਮੰਗ ਕੀਤੀ ਜਾ ਰਹੀ ਹੈ | ਉਨਾਂ ਅੱਗੇ ਕਿਹਾ ਕਿ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਪ੍ਰਾਪਤ ਕਰਨ ਵਾਲੇ ਐੱਸ. ਸੀ ਵਿਦਿਆਰਥੀਆਂ ਨੂੰ  ਦਾਖਲੇ ਵੀ ਨਹੀਂ ਦਿੱਤੇ ਜਾ ਰਹੇ, ਜੋ ਕਿ ਸਾਬਤ ਕਰਦਾ ਹੈ ਕਿ ਮੌਜੂਦਾ ਸਰਕਾਰਾਂ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ  ਬਰਬਾਦ ਕਰਨ ‘ਤੇ ਤੁਲੀਆਂ ਹੋਈਆਂ ਹਨ | ਪੋਸਟ ਮੈਟਿ੍ਕ ਸਕੀਮ ਪ੍ਰਾਪਤ ਵਿਦਿਆਰਥੀਆਂ ਤੋਂ ਵੀ ਫੀਸ ਮੰਗੀ ਜਾ ਰਹੀ ਹੈ | ਉਨਾਂ ਨੂੰ  ਐੱਨ. ਓ. ਸੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਣ ਵਿਦਿਆਰਥੀ ਪਿ੍ਖਿਆ ‘ਚ ਬੈਠਣ ਤੋਂ ਵੀ ਅਸਮਰੱਥ ਹਨ | ਜਿਸ ਕਾਰਣ ਵਿਦਿਆਰਥੀਆਂ ਨੂੰ  ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਤੀਰਥ ਰਾਜਪੁਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਸ ਸਕੀਮ ਨੂੰ  ਲਾਗੂ ਕਰਨ ਲਈ ਯੋਗ ਕਦਮ ਉਠਾਉਣੇ ਚਾਹੀਦੇ ਹਨ ਤੇ ਯੂਨੀਵਰਸਿਟੀਆਂ ਤੇ ਨਿੱਜੀ ਕਾਲਜਾਂ ਨੂੰ  ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ | ਇਹ ਪੋਸਟ ਮੈਟਿ੍ਕ ਸਕੀਮ ਜਿੱਥੇ ਐੱਸ. ਸੀ ਵਿਦਿਆਰਥੀਆਂ ਨੂੰ  ਮਿਲ ਰਹੀ ਹੈ, ਇਸ ‘ਚ ਹੋਰ ਵਰਗਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ  ਵੀ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੀ ਇਸ ਸਕੀਮ ਦਾ ਲਾਭ ਲੈ ਕੇ ਪੜ ਲਿਖ ਕੇ ਤਰੱਕੀ ਕਰਨ ਤੇ ਆਪਣੇ ਘਰਾਂ ਦੀ ਗਰੀਬੀ ਮਿਟਾ ਸਕਣ | ਤੀਰਥ ਰਾਜਪੁਰਾ ਸਟੇਟ ਕੋਆਰਡੀਨੇਟਰ ਬਸਪਾ ਪੰਜਾਬ ਨੇ ਅੱਗੇ ਕਿਹਾ ਕਿ ਜੇਕਰ ਪੋਸਟ ਮੈਟਿ੍ਕ ਸਕੀਮ ਪ੍ਰਾਪਤ ਐੱਸ. ਸੀ ਵਿਦਿਆਰਥੀਆਂ ਨੂੰ  ਤੰਗ ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ ਤਾਂ ਸਰਕਾਰ ਨੂੰ  ਇਸਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਨੇ ਅੱਪਰਾ ‘ਚ ਲਗਾਏ ਫ਼ਲਦਾਰ ਤੇ ਛਾਂਦਾਰ ਪੌਦੇ
Next articleਮਗਨਰੇਗਾ ਮਜ਼ਦੂਰਾਂ ਦੀ ਕਨਵੈਨਸ਼ਨ 6 ਜੁਲਾਈ ਨੂੰ,ਜਲੰਧਰ ਵਿਖੇ