ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਦੇ ਸਥਾਨਕ ਬਾਈਪਾਸ ਰੋਡ ਵਿਖੇ ਸਥਿਤ ਛੱਪੜ ਦੇ ਆਲੇ-ਦੁਆਲੇ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਸੇਵਕਾਂ ਨੇ ਅੱਪਰਾ ‘ਚ ਲਗਾਏ ਫ਼ਲਦਾਰ ਤੇ ਛਾਂਦਾਰ ਪੌਦੇ ਲਗਾਏ ਗਏ | ਇਸ ਮੌਕੇ ਬੋਲਦਿਆਂ ਸਮੂਹ ਸੇਵਾਦਰਾਂ ਨੇ ਕਿਹਾ ਕਿ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਕ੍ਰਿਪਾ ਸਕਦਾ ਸ਼ੁੱਧ ਵਾਤਾਵਰਣ ਤੇ ਸਫਾਈ ਦੇ ਮਕਸਦ ਨਾਲ ਜਾਮਣ, ਅੰਬ, ਨਿੰਬੂ, ਸੰਤਰੇ ਤੇ ਹੋਰ ਛਾਂਦਾਰ ਬੂਟੇ ਲਗਾਏ ਗਏ ਹਨ | ਉਨਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਹੋਰ ਵੀ ਬੂਟੇ ਲਗਾਏ ਜਾਣਗੇ | ਇਸ ਮੌਕੇ ਲਾਲੀ ਬਾਸੀ, ਵਿਵੇਕ ਕੁਮਾਰ, ਮਨੋਜ ਕੁਮਾਰ ਡਿੰਪੀ, ਲੱਕੀ ਅੱਪਰਾ, ਦੇਸ ਰਾਜ ਰਾਜੂ ਅੱਪਰਾ, ਰਵੀ ਢੱਕ ਮਜਾਰਾ, ਵਰਿੰਦਰ ਢੰਡਵਾੜ, ਅਮਨ ਚੀਮਾ, ਚੰਨੀ ਭਰੋਮਜਾਰਾ, ਬਿੰਦਰ ਨਾਗਰਾ, ਲਵ ਨਵਾਂਸ਼ਹਿਰ, ਵਿੱਕੀ ਪੱਦੀ ਜਗੀਰ, ਮਨਜਿੰਦਰ ਢਿੱਲੋਂ, ਹਰਜੀਤ ਢਿੱਲੋਂ ਮੰਡੀ, ਅਜੇ ਛੋਕਰਾਂ ਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



