HOME ਯੂਨੀਵਰਸਲ ਪ੍ਰੈਸ ਕਲੱਬ ਨੇ ਪੰਜਾਬ ਸਰਕਾਰ ਤੋਂ ਲੁਧਿਆਣਾ ਵਿਖੇ ਪ੍ਰੈਸ ਕਲੱਬ ਬਣਾਉਣ...

ਯੂਨੀਵਰਸਲ ਪ੍ਰੈਸ ਕਲੱਬ ਨੇ ਪੰਜਾਬ ਸਰਕਾਰ ਤੋਂ ਲੁਧਿਆਣਾ ਵਿਖੇ ਪ੍ਰੈਸ ਕਲੱਬ ਬਣਾਉਣ ਦੀ ਮੰਗ ਕੀਤੀ

2

ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਅੱਜ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਸਰਕਟ ਹਾਊਸ ਵਿਖੇ ਇੱਕ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ । ਮੀਟਿੰਗ ਦੀ ਪ੍ਰਧਾਨਗੀ ਪ੍ਰੈਸ ਕਲੱਬ ਦੇ ਚੇਅਰਮੈਨ ਡੀ.ਪੀ.ਖੋਸਲਾ ਨੇ ਕੀਤੀ। ਇਸ ਮੌਕੇ ਤੇ ਪ੍ਰੈਸ ਕਲੱਬ ਦੇ ਫਾਉਂਡਰ ਰੋਹਨ ਖੋਸਲਾ, ਵੀ.ਕੇ.ਰਾਏ, ਮੈਡਮ ਸੰਦੀਪ ਸ਼ਰਮਾ, ਨਰਿੰਦਰ ਨਾਰੰਗ, ਕਰਨਲ ਗਿੱਲ ਵੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ । ਪ੍ਰੈਸ ਕਲੱਬ ਦੇ ਪ੍ਰਧਾਨ ਸੰਦੀਪ ਸ਼ਰਮਾ ਨੇ ਸਭ ਤੋਂ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਲੁਧਿਆਣਾ ਦੇ ਵਿੱਚ ਪ੍ਰੈਸ ਕਲੱਬ ਬਣਨਾ ਬਹੁਤ ਜ਼ਰੂਰੀ ਹੈ। ਜਿਸ ਨਾਲ ਪੱਤਰਕਾਰਾਂ ਨੂੰ ਸਹੂਲਤਾਂ ਮਿਲ ਸਕਣ। ਉਹਨਾਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਪੱਤਰਕਾਰਾਂ ਦੇ ਪ੍ਰੈਸ ਕਲੱਬ ਦੇ ਲਈ ਉਸ ਸਮੇਂ ਦੀ ਸਰਕਾਰ ਨੇ ਮਾਡਲ ਟਾਊਨ ਵਿੱਚ ਜਗ੍ਹਾ ਦਿੱਤੀ ਸੀ ਪਰ ਅੱਜ ਤੱਕ ਉਸ ਉੱਪਰ ਉਹਨਾਂ ਤੋਂ ਬਾਅਦ ਆਉਣ ਵਾਲੀਆਂ ਸਰਕਾਰਾਂ ਨੇ ਅੱਜ ਤੱਕ ਕੁਝ ਨਹੀਂ ਕੀਤਾ । ਯੂਨੀਵਰਸਲ ਪ੍ਰੈਸ ਕਲੱਬ ਦੇ ਕਾਨੂੰਨੀ ਸਲਾਹਕਾਰ ਯੋਗੇਸ਼ ਖੰਨਾ ਨੇ ਦੱਸਿਆ ਕਿ ਲੁਧਿਆਣਾ ਵਿੱਚ ਜਿੰਨੇ ਵੀ ਪ੍ਰੈਸ ਕਲੱਬ ਹਨ, ਉਹਨਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ । ਚੇਅਰਮੈਨ ਡੀ.ਪੀ.ਖੋਸਲਾ ਨੇ ਵੀ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਦੁੱਖ ਪ੍ਰਗਟ ਕੀਤਾ । ਉਹਨਾਂ ਕਿਹਾ ਕਿ ਪੱਤਰਕਾਰਾਂ ਨੂੰ ਪ੍ਰੈਸ ਕਲੱਬ ਦੇ ਨਾਲ-ਨਾਲ ਮੈਡੀਕਲ ਸੁਵਿਧਾ ਵੀ ਦਿੱਤੀ ਜਾਵੇ । ਮੀਟਿੰਗ ਵਿੱਚ ਸਰਕਾਰ ਤੋਂ ਪ੍ਰੈੱਸ ਕਲੱਬ ਦੇ ਲਈ ਢਾਈ ਕਨਾਲ ਜ਼ਮੀਨ ਅਤੇ ਬਿਲਡਿੰਗ ਉਸਾਰੀ ਲਈ 20 ਕਰੋੜ ਰੁਪਏ ਦੀ ਮੰਗ ਕੀਤੀ ਗਈ । ਪ੍ਰੈਸ ਕਲੱਬ ਜ਼ਿਲ੍ਹਾ ਲੁਧਿਆਣਾ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਅਤੇ ਉਹਨਾਂ ਨੂੰ ਪਹਿਚਾਣ ਪੱਤਰ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਸਾਰੇ ਪੱਤਰਕਾਰਾਂ ਨੇ ਅੱਜ ਦੀ ਮੀਟਿੰਗ ਦੀ ਸ਼ਲਾਘਾ ਕੀਤੀ । ਇਸ ਮੌਕੇ ਤੇ ਸੰਦੀਪ ਸ਼ਰਮਾ, ਵਰਿੰਦਰ ਕੁੰਦਰਾ, ਕਰਨੈਲ ਸਿੰਘ, ਸੇਵਾ ਸਿੰਘ, ਐਡਵੋਕੇਟ ਯੋਗੇਸ਼ ਖੰਨਾ, ਰਾਜਿੰਦਰ ਧਵਨ, ਗੁਰਦਾਸ ਖੇੜਾ, ਰਾਜਕੁਮਾਰ, ਵਿਸ਼ਾਲ ਸ਼ਰਮਾ, ਰਾਜੀਵ ਬੋਬੀ, ਕੁਲਦੀਪ ਕੌਰ, ਦਰਸ਼ਨ ਸਿੰਘ, ਸਚਿਨ ਬਹਿਲ, ਰਾਜੇਸ਼ ਕੁਮਾਰ, ਬਲਜੀਤ ਸਿੰਘ, ਨਰੇਸ਼ ਹੰਸ, ਮਨੋਜ ਕੁਮਾਰ, ਸ਼ੰਕਰ ਚੌਧਰੀ, ਬਲਜੀਤ ਸਿੰਘ ਲਾਟੀ, ਸੁਖਦੇਵ ਸਿੰਘ, ਬਲਵਿੰਦਰ ਕੁਮਾਰ, ਸਤਨਾਮ ਸਿੰਘ, ਸੁਰਿੰਦਰ ਸਿੰਘ, ਗੁਰਦੀਪ ਸਿੰਘ, ਰਾਕੇਸ਼ ਕੁਮਾਰ, ਰਵਿੰਦਰ ਕੁਮਾਰ, ਕਰਨੈਲ ਸਿੰਘ ਐੱਮ.ਏ., ਮੋਨਿਕਾ ,ਅਮਰੀਕ ਸਿੰਘ, ਕੁਲਵਿੰਦਰ ਸਿੰਘ ਸਲੇਮ ਟਾਬਰੀ, ਵਿਜੇ ਧਵਨ, ਸੌਰਭ ਸ਼ਰਮਾ, ਯਸ਼ਪਾਲ, ਗੀਤਾ ਸਕਸੈਨਾ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleLord Hanuman as First Space Traveler: Mythology as Science
Next articleਕਾਲ਼ੀ ਜ਼ੁਬਾਨ