ਤਰਕਸ਼ੀਲਾਂ ਵੱਲੋਂ ਇਕਾਈ ਸੰਗਰੂਰ ਦੇ ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ 5 ਜਨਵਰੀ ਨੂੰ ਪਾਰੁਲ ਪੈਲੇਸ ਵਿਖੇ ਹੋਵੇਗਾ

ਸਹਿਯੋਗੀ ਸਕੂਲ ਮੁਖੀਆਂ, ਅਧਿਆਪਕ ਸਾਹਿਬਾਨ ਆਦਿ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ
 ਸੰਗਰੂਰ (ਸਮਾਜ ਵੀਕਲੀ) ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ  ਦੀ  ਸਨਮਾਨ ਸਮਾਗਮ ਸੰਬੰਧੀ ਇਕ ਵਿਸੇਸ਼ ਮੀਟਿੰਗ ਮਾਸਟਰ ਪਰਮਵੇਦ ਤੇ ਸੁਰਿੰਦਰਪਾਲ ਦੀ ਅਗਵਾਈ ਵਿੱਚ ਸੰਗਰੂਰ  ਵਿਖੇ ਹੋਈ।ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ,ਕ੍ਰਿਸ਼ਨ ਸਿੰਘ ਤੇ ਸੀਤਾ ਰਾਮ ਨੇ ਦੱਸਿਆ ਕਿ  ਮੀਟਿੰਗ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ  ਸੰਗਰੂਰ ਵੱਲੋਂ  ਛੇਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਇਕਾਈ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ 5 ਜਨਵਰੀ,ਦਿਨ ਐਤਵਾਰ ਨੂੰ ਸਵੇਰੇ 11 ਵਜੇ  ਸਥਾਨਕ ਪਾਰੁਲ ਪੈਲੇਸ ਨੇੜੇ ਬਰਨਾਲਾ ਕੈਂਚੀਆਂ ਵਿੱਚ ਕਰਨ ਦਾ ਫੈਸਲਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਮਿਡਲ , ਸੈਕੰਡਰੀ ਤੇ ਅਪਰ ਸੈਕੰਡਰੀ ਪੱਧਰ ਦੀ ਕਰਵਾਈ ਇਸ ਸੂਬਾ ਪੱਧਰੀ ਪ੍ਰੀਖਿਆ ਵਿੱਚ ਇਕਾਈ ਸੰਗਰੂਰ ਦੇ 110 ਵਿਦਿਆਰਥੀਆਂ  ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਸ ਸਕੂਲ ਦੇ ਵਿਦਿਆਰਥੀ ਦਾ ਮੈਰਿਟ ਵਿੱਚ ਕੋਈ ਵੀ  ਸਥਾਨ ਨਹੀਂ ਆਉਂਦਾ ਤਾਂ ਉਸ ਸਕੂਲ ਦੇ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਬੱਚੇ ਨੂੰ  ਵੀ ਸਨਮਾਨਿਤ ਕੀਤਾ ਜਾਵੇਗਾ। ਜੇਤੂ ਵਿਦਿਆਰਥੀਆਂ ਨੂੰ  ਅਗਾਂਹ ਵਧੂ ਵਿਗਿਆਨਕ ਸੋਚ ਵਾਲੀਆਂ ਕਿਤਾਬਾਂ,ਪੜ੍ਹਨ ਸਮੱਗਰੀ ਤੇ ਸਰਟੀਫਿਕੇਟ  ਨਾਲ  ਸਨਮਾਨਿਤ ਕੀਤਾ ਜਾਵੇਗਾ।ਪ੍ਰੀਖਿਆ ਵਿੱਚ ਸਹਿਯੋਗ ਕਰਨ ਵਾਲੇ  50 ਸਕੂਲ  ਮੁਖੀਆਂ , ਅਧਿਆਪਕਾਂ ਤੇ ਸਹਿਯੋਗੀ ਸਖਸ਼ੀਅਤਾਂ  ਤੇ ਇਕਾਈ ਸੰਗਰੂਰ ਦੇ ਜੋਨ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ  ਵੀ ਸਨਮਾਨਿਤ ਕੀਤਾ ਜਾਵੇਗਾ।ਸਨਮਾਨ ਲੈਣ ਲਈ  ਵਿਦਿਆਰਥੀਆਂ,ਸਕੂਲ ਮੁਖੀਆਂ  ਤੇ ਅਧਿਆਪਕ ਸਾਹਿਬਾਨ  ਦੀ ਸਮਾਗਮ ਵਿੱਚ ਸ਼ਮੂਲੀਅਤ ਜ਼ਰੂਰੀ ਹੈ ।    ਸੂਬਾਈ ਪੱਧਰੀ ਇਸ ਪ੍ਰੀਖਿਆ ਵਿੱਚ ਇਕਾਈ ਸੰਗਰੂਰ ਦੇ  ਕੁੱਲ  1904 ਵਿਦਿਆਰਥੀਆਂ ਨੇ  ਭਾਗ ਲਿਆ ਸੀ।ਇਸ ਸਨਮਾਨ ਸਮਾਰੋਹ ਦੇ ਮੁਖ ਬੁਲਾਰੇ ਰਾਜਿੰਦਰ ਪਾਲ ਸਿੰਘ ਬਰਾੜ ਸੇਵਾ ਨਿਵਿਰਤ  ਪ੍ਰੋਫੈਸਰ ਤੇ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ  ‍ਹੋਣਗੇ। ਜਗਦੇਵ ਕੰਮੋਮਾਜਰਾ ਜਾਦੂ ਸ਼ੋਅ   ਰਾਹੀਂ  ਸਾਰਥਕ ਮਨੋਰੰਜਨ ਕਰਨਗੇ, ਗੀਤਾਂ ਦੀ ਪੇਸ਼ਕਾਰੀ ਵੀ ਹੋਵੇਗੀ। ਵਿਦਿਆਰਥੀ ਪ੍ਰੀਖਿਆ ਨਾਲ ਜੁੜੀਆ ਆਪਣੀਆਂ ਭਾਵਨਾਵਾਂ ਵੀ ਵਿਅਕਤ ਕਰਨਗੇ।  ਮੀਟਿੰਗ ਵਿੱਚ ਉਪਰੋਕਤ  ਤੋਂ ਇਲਾਵਾ ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ ਲਹਿਰਾ, ਪ੍ਰਹਿਲਾਦ ਸਿੰਘ, ਚਮਕੌਰ ਸਿੰਘ,ਸੀਤਾ ਰਾਮ ਬਾਲਦ ਕਲਾਂ, ਪਰਮਿੰਦਰ ਸਿੰਘ ਮਹਿਲਾਂ, ਮਾਸਟਰ ਕਰਤਾਰ ਸਿੰਘ, ਮਾਸਟਰ ਕੁਲਵੰਤ ਸਿੰਘ,ਹੇਮ ਰਾਜ ,ਪ੍ਰਗਟ ਸਿੰਘ ਬਾਲੀਆਂ, ਸੁਨੀਤਾ ਰਾਣੀ ਨੇ ਸ਼ਮੂਲੀਅਤ ਕੀਤੀ।
ਮਾਸਟਰ ਪਰਮਵੇਦ 
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੱਥ ਵੇਲਾ ਨਹੀਂ ਆਉਂਦਾ
Next articleਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ