ਸੰਯੁਕਤ ? 

ਰੋਮੀ ਘੜਾਮੇਂ ਵਾਲ਼ਾ

(ਸਮਾਜ ਵੀਕਲੀ)

ਹੋਵੇ ਮੈਂ, ਮੈਂ ਤੇ ਮੈਂ ਸੱਭੇ ਧਿਰਾਂ ਵੱਲੋਂ,
ਕੀਹਨੂੰ ਮੰਨੀਏ ਹੰਕਾਰ ਤੋਂ ਮੁਕਤ ਕਿੱਥੇ ?
ਕੋਈ ਇਵੇਂ ਚੱਲੇ ਤੇ ਕੋਈ ਤੁਰੇ ਉਵੇਂ,
ਕਿੱਥੋਂ ਲੱਭੀਏ ਕਿ ਹੈਗੀ ਅਸਲ ਜੁਗਤ ਕਿੱਥੇ ?
ਆਮ ਬੰਦੇ ਦੀ ਸਮਝ ਤੋਂ ਬਾਹਰ ਤਾਹੀਉਂ,
ਕੌਣ , ਕੀਹਦੇ ਨਾਲ਼ ਰਿਹਾ ਏ ਭੁਗਤ ਕਿੱਥੇ ?
ਗੈਰ-ਰਾਜਨੀਤਿਕ ਜਾਂ ਰੋਮੀਆਂ ਰਾਜਨੀਤਿਕ,
ਘੜਾਮੇਂ ਵਾਲ਼ਿਆ ਪਰ ਦੱਸ ਸੰਯੁਕਤ ਕਿੱਥੇ ?
 ਰੋਮੀ ਘੜਾਮੇਂ ਵਾਲ਼ਾ।
   9855281105

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਮੋਹ ਦੀਆਂ ਤੰਦਾਂ
Next articleਸ਼ੁਭ ਸਵੇਰ ਦੋਸਤੋ,