ਸ਼ੁਭ ਸਵੇਰ ਦੋਸਤੋ,

(ਸਮਾਜ ਵੀਕਲੀ)-  ਜਦੋਂ ਵੀ ਮੈਂ ਇਹ ਹਿਰਦਾ ਵਲੂੰਧਰਣ ਵਾਲ਼ੀ ਤਸਵੀਰ ਦੇਖਦਾਂ ਹਾਂ, ਕਾਫੀ ਸਮੇਂ ਤੱਕ ਮੇਰਾ ਦਿਲ ਆਪੇ ਤੋਂ ਬਾਹਰ ਹੋ ਜਾਦਾ ਹੈ। ਮੈਂ ਕਈ ਦਿਨ ਬੇਚੈਨ ਰਹਿੰਦਾ ਹਾਂ! ਫਿਰ ਮੈਂ ਪਸੂ ਪੰਛੀਆਂ ਦੀ ਦੁਨੀਆਂ ਬਾਰੇ ਤੇ ਉਹਨਾਂ ਦੇ ਰਿਸ਼ਤਿਆਂ ਬਾਰੇ ਸੋਚਦਾ ਹਾਂ, ਮੈਂ ਕੁਦਰਤ ਬਾਰੇ ਸੋਚਦਾ ਮਹਿਸੂਸ ਕਰਦਾ ਹਾਂ ਕਿ… ਕਿਸੇ ਦੀ ਕਮੀ ਜਦੋਂ ਅੰਦਰ ਚੀਸ ਤੇ ਖਹੁ ਜਿਹੀ ਪੈਦਾ ਕਰੇ ਤਾਂ ਸਮਝ ਲੈਣਾ ਚਾਹੀਦਾ ਉਸ ਦੀ ਮੌਜੀਦਗੀ ਗਹਿਰਾਈ ਤੱਕ ਹੈ। ਮੈਂ ਹਮੇਸ਼ਾ ਚਾਹੁੰਦਾ ਹਾਂ ਕਿ ਸਾਰੇ ਇਨਸਾਨਾਂ, ਪੰਛੀਆਂ ਤੇ ਜਾਨਵਰਾਂ ਦੀ ਮਦਦ ਕਰਾਂ..!

ਕਿਉਂਕਿ ਸੱਜਣ ਦੇ ਵਿਛੋੜੇ ਦੀ ਪੀੜ ਛੋਟੀ ਜਿਹੀ ਕੀੜੀ ਨੂੰ ਵੀ ਓਨੀ ਹੁੰਦੀ ਹੈ, ਜਿੰਨੀ ਆਪਣੇ ਆਪ ਨੂੰ ਖੁਦਾ ਸਮਝਣ ਵਾਲੇ ਮਨੁੱਖ ਨੂੰ ਹੁੰਦੀ ਹੈ। ਇਹ ਦੁੱਖ ਬੜਾ ਹੀ ਸ਼ਕਤੀਸਾਲੀ ਹੁੰਦਾ ਹੈ, ਹਰ ਕੋਈ ਇਸ ਨਾਲ ਮਜ਼ਬੂਤ ਚੁੱਪ ਤੇ ਡੂੰਘੇ ਧੀਰਜ ਨਾਲ ਹੀ ਨਜਿੱਠ ਸਕਦਾ ਹੈ।
ਪੰਛੀ ਕਹਿੰਦਾ… ਕੀ ਲਿਖਾਂ ਹਾਲ ਸਾਡੇ ਸ਼ਹਿਰ ਦਾ? ਲੋਕ ਤਾਂ ਜਿਉਂਦੇ ਨੇ, *ਜ਼ਮੀਰਾਂ* ਦਾ ਪਤਾ ਨਹੀਂ? ‘ਇਹ ਗੱਲ ਜ਼ਰਾ ਕੁ ਗਹਿਰੀ ਹੈ, ਹੁਣ ਕੌਣ ਜਾਣੇ? ਮੇਰੀ ਜ਼ਿੰਦਗੀ ਜੋ ਤੇਰੇ ਵਿੱਚ ਠਹਿਰੀ ਹੈ! ਕਿਹੜਾ ਖਿਡੌਣਾ ਮੰਗਦੈ ਦਿਲ ਮੇਰਾ? ਲੱਗਦਾ ਪਤਾ ਨਹੀਂ ਦੁਨੀਆਦਾਰਾਂ ਨੂੰ! ਕੋਈ ਨਾ ਦੇਖੇ, ਸੀਨੇ ‘ਚ ਪਿਆਸੇ ਬੱਚੇ ਵਾਂਗ ਮੇਰਾ ਦਰਦ ਵਿਲਕਦਾ, ਅੰਨਿਆਂ ਦੇ ਸੰਸਾਰ ਅੰਦਰ। ਵਕਤ ਬੜਾ ਥੋੜ੍ਹਾ…ਪਰ ਫਿਰ ਵੀ ਬੇ-ਆਸਿਆਂ ਨੂੰ, ਕੋਈ ਆਸ ਬਾਕੀ ਹੈ, ਮੇਰੇ ਤਪਦੇ ਹੋਏ ਬੁੱਲ੍ਹਾਂ ‘ਤੇ ਅਜੇ ਵੀ ਤੇਰੇ ਲਈ, ਇਕ ਪਿਆਸ ਬਾਕੀ ਹੈ…! ਆਪਣਾ ਪਿਆਰ ਤਾਂ ਪਿਆਰ ਹੀ ਹੈ, ਰਹੇਗਾ ਵੀ !
ਕਮਲੀਏ… ਮਨੁੱਖ ਦੀ ਅਪਾਹਿਜ ਸੋਚ ਦਾ ਆਪਾਂ ਹੁਣ ਕਰ ਵੀ ਕੁਝ ਨਹੀਂ ਸਕਦੇ ਸੱਜਣਾ…ਇਹ ਤਾਂ ਆਪਣਿਆਂ ਨੂੰ ਆਪ ਮਾਰ ਦਿੰਦਾ ਹੈ, ਆਪਾਂ ਕੀਹਦੇ ਵਿਚਾਰੇ ਹਾਂ ਫਿਰ? ਅੱਜ ਮਹਿਸੂਸ ਹੋ ਰਿਹਾ ਕਿ ਪਿਆਰ, ਮੁਹੱਬਤ, ਕਸਮਾਂ, ਵਾਅਦੇ ਇਹ ਸਭ ਲਫ਼ਜ ਲਿਖਣ ਲੱਗਿਆਂ ਸ਼ਹਿਦ ਨਾਲੋਂ ਵੀ ਮਿੱਠੇ ਲਗਦੇ ਹਨ, ਪਰ ਇਹ ਮਿੱਠੜੇ ਸ਼ਬਦਾਂ ਦੇ ਮਿੱਠੜੇ ਰਿਸ਼ਤੇ ਜ਼ਿੰਦਗੀ ਨੂੰ ਸਵਾਦ ਕਈ ਵਾਰ ਬਹੁਤ ਕੌੜੇ ਦੇ ਜਾਂਦੇ ਨੇ…ਰੂਹਾਂ ਦਾ ਪਿਆਰ ਤਾਂ ਅਗਲੇ ਜਨਮਾਂ ਦੇ ਭਰੋਸੇ ਹੀ ਜਿਉਂਦਾ ਸੱਜਣਾ, ਜਦੋਂ ਕੋਈ ਇਸ ਜਨਮ ਨੂੰ ਸਮਝੇ ਹੀ ਨਾ ਤਾਂ ਕੀ ਕਰੀਏ…? ਕੌਣ ਖਰੀਦਦੈ ਲੋੜ ਦੀਆਂ ਚੀਜ਼ਾਂ ਏਥੇ, ਇਹ ਮਨੁੱਖ ਹੋ ਕੇ ਵੀ ਮਜ਼ਬੂਰੀਆਂ ਖਰੀਦਣ ਦਾ ਸ਼ੌਕ ਰੱਖਦੇ ਨੇ ਕਮਲੀਏ! ਨਾਲੇ ਆਪਣੀ ਉਮਰ ਭੋਗਦਿਆਂ-ਭੋਗਦਿਆਂ ਆਖਿਰ ਸਭ ਚੀਜ਼ਾਂ ਇਨ੍ਹਾਂ ਲਈ ਬੇਲੋੜੀਆਂ ਹੋ ਜਾਂਦੀਆ ਨੇ! ਕੌਣ ਵਿੱਛਡ਼ ਗਿਆ? ਕੌਣ ਮਿਲ ਗਿਆ? ਇਹ ਦੁਨੀਆਂ ਤਾਂ ਮੇਲਾ ਹੈ, ਹੁਣ ਛੱਡ ਸੱਜਣਾ ਦਿਲ ਦਾ ਰੋਣਾ, ਇਨਸਾਨ ਹੁਣ ਮਸ਼ੀਨਾਂ ਬਣੇ ਫਿਰਦੇ ਨੇ, ਕਿਸੇ ਟਾਵੇਂ ਦੇ ਸੀਨੇ ‘ਚ ਦਿਲ ਹੈ।’ਇਨਸਾਨੋਂ ਹਾੜੇ ਬੇਨਤੀ ਹੈ…’ਜਦੋਂ ਕਿਸੇ ਦੇ ਮਰਨ ਦਾ ਵਕਤ ਆਇਆਂ ਤਾਂ ਸਭ ਨੇ ਹੈ ਮਰਨਾ, ਇਸ ਲਈ ਸਾਨੂੰ ਵੀ ਜ਼ਿੰਦਗੀ ਤਾਂ ਘੱਟੋ-ਘੱਟ ਮਰਜ਼ੀ ਨਾਲ ਜੀਣ ਦੇ ਦਿਓ!’
ਅੱਜ ਤਕਨੀਕੀ ਯੁਗ ਦੇ ਸੁੱਖ-ਸਾਧਨਾਂ ਦੀ ਮ੍ਰਿਗ ਤ੍ਰਿਸ਼ਨਾ ਵਿਚ ਮਨੁੱਖਾ ਤੂੰ ਭੁੱਲ ਗਿਆ ਹੈ ਕਿ ਸ਼ਰੀਰਕ ਤੇ ਮਾਨਸਿਕ ਤੰਦਰੁਸਤੀ ਹੀ ਸਭ ਤੋਂ ਉੱਤਮ ਹੈ। ਤੂੰ ਲੱਤਾਂ ਦੀ ਵਰਤੋਂ ਤੁਰਨ ਲਈ ਕਰ, ਕਿਸੇ ਦੇ ਕੰਮ ਚ ਅੜਾਉਂਣ ਲਈ ਨਹੀਂ, ਨਾਲੇ ਕਦੇ ਦਿਲ ਦੀ ਸੁਣਿਓ, ਇਹ ਸਿਰਫ਼ ਇੱਕ ਪੰਪ ਨਹੀਂ ਐ ‘ਮਸ਼ੀਨੋ’…

ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸੰਯੁਕਤ ? 
Next articleਸੱਚੋ-ਸੱਚ / ਫੇਸਬੁੱਕੀ ਵੈਦਾਂ ਦੇ ਚੁੰਗਲ਼ ‘ਚੋਂ ਭੋਲ਼ੇ-ਭਾਲੇ ਲੋਕਾਂ ਨੂੰ ਬਚਾਉਣਾ ਜ਼ਰੂਰੀ