ਫ਼ਰੀਦਕੋਟ (ਸਮਾਜ ਵੀਕਲੀ) (ਸ਼ਿਵਨਾਥ) ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਦੀ ਸਾਂਝੀ ਮੀਟਿੰਗ ਰੈਸਟ ਹਾਊਸ ਫ਼ਰੀਦਕੋਟ ਵਿਖੇ , ਭਾਰਤੀ ਕਿਸਾਨ ਯੂਨੀਅਨ ਕਾਦੀਆ 2 ਜਿਲਾ ਪ੍ਰਧਾਨ ਸਮਸ਼ੇਰ ਸਿੰਘ ਜਲਾਲੇਆਣਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਟ੍ਰੇਡ ਯੂਨੀਅਨ ਜ਼ਿਲਾ ਫਰੀਦਕੋਟ ਦੇ ਆਗੂ ਸਾਹਿਬਾਨ ਨੇ ਭਾਗ ਲਿਆ , ਜਿੰਨਾ ਵਿੱਚ ਸਮਸ਼ੇਰ ਸਿੰਘ ਕਿੰਗਰਾ ਕਨਵੀਨਰ ਜ਼ਿਲਾ ਫਰੀਦਕੋਟ ਸੰਯੁਕਤ ਕਿਸਾਨ ਮੋਰਚਾ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਸੂਬਾ ਜਨਰਲ ਸਕੱਤਰ ਕਿਰਤੀ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਔਲਖ ਸੂਬਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਪੰਜਾਬ, ਸੂਬਾ ਪ੍ਰਧਾਨ ਪ੍ਰੇਮ ਚਾਵਲਾ, ਗੁਰਚਰਨ ਸਿੰਘ ਚਾਨੀ ਪੈਨਸ਼ਨਰ ਯੂਨੀਅਨ, ਇੰਦਰਜੀਤ ਸਿੰਘ ਗਿੱਲ ਬਿਜਲੀ ਬੋਰਡ, ਬਲਕਾਰ ਸਿੰਘ ਸਹੋਤਾ ਜਰਨਲ ਸਕੱਤਰ ਮੰਡੀ ਬੋਰਡ, ਰਛਪਾਲ ਸਿੰਘ ਬਰਾੜ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਜੋਰਾ ਸਿੰਘ ਭਾਣਾ ਜ਼ਿਲਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਧਨੇਰ, ਸੁਖਦੇਵ ਸਿੰਘ ਬੱਬੀ ਬਰਾੜ ਜ਼ਿਲਾ ਜਰਨਲ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸੁਖਦੇਵ ਸਿੰਘ ਫੌਜੀ ਜ਼ਿਲਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਡਕੌਦਾ ਬੁਰਜਗਿੱਲ, ਸੁਰਜੀਤ ਸਿੰਘ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਸੁਖਜਿੰਦਰ ਸਿੰਘ ਤੂਬੜਭੰਨ ਜ਼ਿਲਾ ਪ੍ਰਧਾਨ ਕੁਲਹਿੰਦ ਕਿਸਾਨ ਸਭਾ,ਸ਼ਿਵਨਾਥ ਦਰਦੀ ਸਕਿਓਰਟੀ ਆਗੂ , ਰਾਜਬੀਰ ਸੰਧਵਾ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ, ਸੁਖਪਾਲ ਸਿੰਘ ਜਿਲਾ ਪ੍ਰੈਸ ਸਕੱਤਰ ਕੌਮੀ ਕਿਸਾਨ ਯੂਨੀਅਨ, ਮੁਖ਼ਤਿਆਰ ਸਿੰਘ ਭਾਣਾ , ਸੁਖਦੀਪ ਸਿੰਘ ਬਲਾਕ ਆਗੂ ਭਾਰਤੀ ਕਿਸਾਨ ਯੂਨੀਅਨ ਉਗਰਾਹਾ, ਅਮਰਜੀਤ ਸਿੰਘ ਪੰਨੂੰ ਜ਼ਿਲਾ ਆਗੂ ਕਿਰਤੀ ਕਿਸਾਨ ਯੂਨੀਅਨ, ਸੂਰਤ ਸਿੰਘ ਮਾਹਲਾ ਜ਼ਿਲਾ ਆਗੂ ਜਮੂਹਰੀ ਕਿਸਾਨ ਸਭਾ,ਨਛੱਤਰ ਸਿੰਘ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਕਾਦੀਆ, ਸਿਮਰਜੀਤ ਸਿੰਘ ਬਰਾੜ ਜ਼ਿਲਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜਿਲਾ ਫਰੀਦਕੋਟ, ਗੁਰਚਰਨ ਸਿੰਘ ਮਾਨ , ਕੁਲਦੀਪ ਸਰਮਾ ਮੁਲਾਜ਼ਮ ਆਗੂ ਨਗਰ ਕੌਂਸਲ, ਵੀਰ ਸਿੰਘ ਕੰਮੇਆਣਾ ਨਰੇਗਾ ਯੂਨੀਅਨ, ਸੰਯੁਕਤ ਕਿਸਾਨ ਮੋਰਚੇ ਵੱਲੌ 6 ਅਪ੍ਰੈਲ ਨੂੰ ਡੀ ਸੀ ਦਫਤਰ ਫਰੀਦਕੋਟ ਵਿਖੇ 11 ਵਜੇ ਤੋ 2 ਵਜੇ ਤੱਕ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸਦੇ ਤਹਿਤ ਕਿਸਾਨ,ਮਜਦੂਰ, ਮੁਲਾਜ਼ਮ, ਵਿਦਿਆਰਥੀਆ ਆਦਿ ਦੀਆਂ ਮੰਗਾ ਨੂੰ ਲੈ ਕੇ ਡਿਪਟੀ ਕਮਿਸਨਰ ਫਰੀਦਕੋਟ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਪੰਜਾਬ ਵਿੱਚ ਕੈਮੀਕਲ ਨਸਿਆ ਜਿਵੇ ਚਿੱਟਾ ਜੀਭ ਵਾਲੀ ਗੋਲੀ ਆਦਿ ਤੇ ਪਾਬੰਦੀ ਲਾ ਕੇ ਪੀੜਤ ਲੋਕਾ ਨੂੰ ਫੀਮ ,ਪੋਸਤ ਦੇ ਠੇਕੇ ਖੋਲੇ ਜਾਨ ਅਤੇ ਨਸੇ ਤੋ ਪੀੜਤ ਲੋਕਾ ਨੂੰ ਰਾਹਤ ਮਿਲ ਸਕੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



