ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲਸਿੰਘ ਕਲੇਰ )– ਪਿੰਡ ਬਣਾ ਦੇ ਜੰਮਪਲ ਇੰਸਪੈਕਟਰ ਸੁਭਾਸ਼ ਲਾਲ ਖੇਪੜ ਜੋ ਕਿ ਡਿਊਟੀ ਚੀਫ ਸੈਕਟਰੀ ਪੰਜਾਬ ਮੋਹਾਲੀ ‘ਚ ਤੈਨਾਤ ਸਨ | ਉਹ 29 /6/1990 ਨੂੰ ਭਰਤੀ ਹੋਏ ਸਨ ਅਤੇ 35 ਸਾਲ 9 ਮਹੀਨੇ 2 ਦਿਨ ਬੇਦਾਗ ਸੇਵਾਵਾ ਨਿਭਾਉਦੇ ਹੋਏ ਅੱਜ 31 ਮਾਰਚ 2026 ਨੂੰ ਰਿਟਾਇਰਡ ਹੋਏ ਹਨ | ਇੰਸਪੈਕਟਰ ਸੁਭਾਸ਼ ਲਾਲ ਖੇਪੜ ਦੀ ਬੇਦਾਗ ਸੇਵਾ ਮੁਕਤੀ ਤੇ ਸਾਰਿਆ ਨੇ ਉਸ ਨੂੰ ਤੇ ਉਨਾ ਦੇ ਪਰਿਵਾਰ ਨੂੰ ਘਰ ਪਹੁੰਚ ਕੇ ਬਹੁਤ ਬਹੁਤ ਵਧਾਈ ਦਿੱਤੀਆ | ਇੰਸਪੈਕਟਰ ਸੁਭਾਸ਼ ਲਾਲ ਖੇਪੜ ਨੇ ਆਪਣੀ ਸਾਰੀ ਨੌਕਰੀ ਬਹੁਤ ਇਮਾਨਦਾਰੀ, ਵਫਾਦਾਰੀ ਅਤੇ ਸੇਵਾ ਭਾਵਨਾ ਦੇ ਪੰਜਾਬ ਦੇ ਵੱਖ ਵੱਖ ਥਾਂਵਾ ਤੇ ਕੀਤੀ | ਇਸ ਮੌਕੇ ਤੇ ਉਨਾ ਦੀ ਸੇਵਾ ਮੁਕਤੀ ਤੇ ਹਲਕੇ ਭਰ ਤੋਂ ਸਮਾਜ ਸੇਵੀਆਂ, ਰਾਜਨੀਤਿਕ, ਧਾਰਮਿਕ ਆਗੂਆਂ ਅਤੇ ਸੰਸਥਾਵਾਂ ਦੇ ਪ੍ਰਤੀਨਿਧੀਆ ਵੱਲੋਂ ਉਨਾ ਦੇ ਨਿਵਾਸ ਸਥਾਨ ਤੇ ਪਹੁੰਚ ਕੇ ਉਨਾ ਨੂੰ ਵਧਾਈਆ ਦਿੱਤੀਆ | ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ , ਅਸੋਕ ਕਟਾਰੀਆ, ਹਰਮੇਸ਼ ਲਾਲ,ਹੰਸ ਰਾਜ ਭਾਟੀਆ, ਮਨਿੰਦਰ ਪਾਲ ਖੇਪੜ.ਸੁਖਦੇਵ ਖੇਪੜ, ਰਾਮ ਲਾਲ ਖੇਪੜ, ਸੱਤਪਾਲ ਅੱਸੀ, ਰਾਜ ਕੁਮਾਰ, ਮਨੀ ਪੀ ਪੀ, ਪਵਨ ਕੁਮਾਰ ਪੀ ਪੀ, ਸੇਠੀ ਖਟਾਣਾ , ਰਾਕੇਸ਼ ਚੇਚੀ, ਹਰਮੇਸ਼ ਚੇਚੀ, ਪਵਨ ਕੁਮਾਰ ਬਾਂਠ, ਸ਼ਿਵ ਰਾਮ ਕਸਾਨਾਂ , ਵਾਸਦੇਵ ਬਨਾ ਤੇ ਹੋਰ ਪਤਵੰਤੇ ਮੌਜੂਦ ਰਹੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



