HOME ਰਸੋਈ ਗੈਸ ਦੀ ਸਪਲਾਈ ਹਰ ਘਰ ਤਕ ਨਿਰਵਿਘਨ ਕੀਤੀ ਜਾਵੇ:ਸਾਂਝਾ ਕਿਸਾਨ ਮਜ਼ਦੂਰ...

ਰਸੋਈ ਗੈਸ ਦੀ ਸਪਲਾਈ ਹਰ ਘਰ ਤਕ ਨਿਰਵਿਘਨ ਕੀਤੀ ਜਾਵੇ:ਸਾਂਝਾ ਕਿਸਾਨ ਮਜ਼ਦੂਰ ਮੋਰਚਾ

3
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ ) ਅਮਰੀਕਾ ਈਰਾਨ ਦੀ  ਜੰਗ ਦਾ ਮਾੜਾ ਅਸਰ ਸਮੁੱਚੀ ਮਾਨਵਤਾ ਤੇ ਪੈ ਰਿਹਾ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਸੂਬਾਈ ਜਨਰਲ ਸਕੱਤਰ ਨੇ ਅੱਜ ਇੱਥੇ ਵਰਕਰਾਂ ਦੀ ਮੀਟਿੰਗ ਤੋਂ ਬਾਅਦ ਕੀਤਾ | ਉਹਨਾਂ ਕਿਹਾ ਕਿ ਪੰਜਾਬ ਅੰਦਰ ਜੰਗ ਕਾਰਨ ਮਹਿੰਗਾਈ ਤੇਜ਼ੀ ਨਾਲ ਵਧ ਰਹੀ ਹੈ, ਉਦਯੋਗ ਤੇ ਮਾੜਾ ਅਸਰ ਪੈ ਰਿਹਾ ਹੈ ਅਤੇ ਰੋਜ਼ਗਾਰ ਘੱਟ ਰਿਹਾ ਹੈ | ਭਾਵੇਂ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਰਸੋਈ ਗੈਸ ਦੀ ਕੋਈ ਘਾਟ ਨਹੀਂ ਹੈ ਪਰ ਦਰੁਸਤ ਪ੍ਰਬੰਧ ਨਾ ਹੋਣ ਕਾਰਨ ਆਮ ਖਪਤਕਾਰਾਂ ਨੂੰ ਰਸੋਈ ਗੈਸ ਪ੍ਰਾਪਤ ਕਰਨ ਵਿਚ ਭਾਰੀ ਦਿੱਕਤ  ਝੱਲਣੀ ਪੈ  ਰਹੀ ਹੈ |ਸਾਥੀ ਰਾਣਾ ਨੇ ਜਾਣਕਾਰੀ ਦਿੱਤੀ ਕਿ ਰਸੋਈ ਗੈਸ ਪ੍ਰਾਪਤ ਕਰਨ ਲਈ ਆਨਲਾਈਨ ਬੁਕਿੰਗ ਕਰਵਾਉਣੀ ਪੈਂਦੀ ਹੈ ਪਰ ਸਰਵਰ ਡਾਊਨ ਦਾ ਬਹਾਨਾ ਆਮ ਹੀ ਦੇਖਿਆ ਜਾਂਦਾ ਹੈ ਜੋ ਲੋਕਾਂ ਵਿੱਚ ਭਾਰੀ ਬੇਚੈਨੀ ਅਤੇ ਅਪੜਾ ਤਫ਼ਰੀ ਪੈਦਾਂ ਕਰਦਾ ਹੈ | ਪੰਜਾਬ ਅੰਦਰ ਰਸੋਈ ਗੈਸ ਸਪਲਾਈ ਕਰਨ ਦਾ ਕੰਮ 950 ਡਿਸਟ੍ਰੀਬਿਊਟਰ ਕਰਦੇ ਹਨ, ਜੋ 98 ਲੱਖ ਘਰਾਂ ਵਿੱਚ ਗੈਸ ਸਿਲੰਡਰਾਂ ਦੀ ਸਪਲਾਈ ਖੁਦ ਕਰਦੇ ਹਨ | ਸਰਕਾਰੀ ਪ੍ਰਬੰਧਾਂ ਦੀ ਕਮੀ ਕਾਰਨ ਲੋਕਾਂ ਨੂੰ ਗੈਸ ਉਹਨਾਂ ਦੇ ਘਰਾਂ ਵਿੱਚ ਨਹੀਂ ਮਿਲ ਰਹੀ ਬਲਕਿ ਬਹੁਤੇ ਇਹ ਏਜੰਸੀ ਵਾਲੇ ਲੋਕਾਂ ਨੂੰ ਕਈ ਕਈ ਕਿਲੋਮੀਟਰ ਦੂਰ ਆਪਣੇ ਸਟੋਰਾਂ ਵਿੱਚ ਬੁਕਿੰਗ ਤੋਂ ਬਾਅਦ ਗੈਸ ਦਿੰਦੇ ਹਨ | ਖਪਤਕਾਰ ਦੀ ਪੂਰੀ ਦਿਹਾੜੀ ਸਟੋਰ ਤੋਂ ਗੈਸ ਪ੍ਰਾਪਤ ਕਰਨ ਵਿੱਚ ਲੱਗ ਜਾਂਦੀ ਹੈ, ਜਦ ਕਿ ਅਰਿਤ ਖਪਤਕਾਰ ਅਤੇ ਬਜ਼ੁਰਗ ਖਪਤਕਾਰਾਂ ਲਈ ਕਈ ਕਿਲੋਮੀਟਰ ਦਾ ਸਫਰ ਤੈਅ ਕਰਕੇ ਸਟੋਰਾਂ ਤੋਂ ਗੈਸ ਪ੍ਰਾਪਤ ਕਰਨੀ ਬਹੁਤ ਮੁਸ਼ਕਲ ਹੈ | ਉਨਾਂ ਕਿਹਾ ਕਿ ਪੀਐਨਜੀ ਦੀ ਗੈਸ ਸਿਲੰਡਰਾਂ ਤੋਂ ਕਾਫੀ ਮਹਿੰਗੀ ਪੈਂਦੀ ਹੈ ਹਾਲਾਂਕਿ ਪਿੰਡਾਂ ਵਿੱਚ ਤਾਂ ਇਹ ਕਨੈਕਸ਼ਨ ਅਜੇ ਮਿਲੇ ਹੀ ਨਹੀਂ | ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਸੋਈ ਗੈਸ ਦੀ ਸਪਲਾਈ ਨਿਰਵਿਘਨ ਖਪਤਕਾਰਾਂ ਦੇ ਘਰਾਂ ਤੱਕ ਕੀਤੀ ਜਾਵੇ | ਜੇ ਕਿਧਰੇ ਵੀ ਰਸੋਈ ਗੈਸ ਦੀ ਕਾਲਾ ਬਜ਼ਾਰੀ ਹੋ ਰਹੀ ਹੈ ਤਾਂ ਉਸ ਨੂੰ ਸਖਤੀ ਨਾਲ ਰੋਕਿਆ ਜਾਵੇ | ਇਸ ਮੌਕੇ ਕਰਨੈਲ ਸਿੰਘ ਭੱਲਾ, ਚੰਨਣ ਸਿੰਘ ਮੰਡਿਆਣੀ , ਪਰਮਜੀਤ ਸਿੰਘ, ਵਿਨੋਦ ਚੋਪੜਾ ਹਰਦੇਵ ਸਿੰਘ ਰਾਣਾ , ਸੱਤਪਾਲ ਸਿੰਘ ਸਾਰੋਵਾਲ ਅਤੇ ਮਨੋਹਰ ਲਾਲ ਟੌਂਸਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅੰਬੇਡਕਰ ਮਿਸ਼ਨ ਸੁਸਾਇਟੀ ਨੇ ਬਾਬਾ ਸਾਹਿਬ ਡਾ. ਅੰਬੇਡਕਰ ਦੇ ਜਨਮ ਉਤਸਵ ਦਾ ਸੱਦਾ-ਪੱਤਰ ਕੀਤਾ ਰਿਲੀਜ਼
Next articleਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਡ ਯੂਨੀਅਨ ਦੀ ਹੋਈ ਸਾਂਝੀ ਮੀਟਿੰਗ:- ਜ਼ਿਲਾ ਪ੍ਰਧਾਨ ਸਮਸ਼ੇਰ ਸਿੰਘ ਜਲਾਲੇਆਣਾ