ਯੂਨੀਕ ਸਕੂਲ ਸਮਾਲਸਰ ਦੇ ਸੰਸਥਾਪਕ ਮੈਂਬਰ ਸਵ: ਸ੍ਰੀ ਗੁਰਦੀਪ ਸਿੰਘ ਦੇ ਜਨਮ ਦਿਨ ਦੀ ਯਾਦ ਨੂੰ ਸਮਰਪਿਤ ਪੌਦੇ ਲਗਾਏ

ਸਮਾਲਸਰ, (ਸਮਾਜ ਵੀਕਲੀ) (ਜਸਵੰਤ ਗਿੱਲ)
ਯੂਨੀਕ ਸਕੂਲ ਆਫ ਸਟੱਡੀਜ਼, ਸਮਾਲਸਰ ਵਿਖੇ ਚੈਅਰਮੈਨ ਸ੍ਰੀ ਗੁਰਪ੍ਰੀਤ ਸਿੰਘ, ਮੈਨੇਜਿੰਗ ਡਾਇਰੈਕਟਰ ਮਿ. ਮਨਦੀਪ ਕੁਮਾਰ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਗੁਰਜੀਤ ਕੌਰ ਵੱਲੋਂ ਸਕੂਲ ਦੇ ਸੰਸਥਾਪਕ ਮੈਂਬਰ ਸਵ: ਸ੍ਰੀ ਗੁਰਦੀਪ ਸਿੰਘ ਦੇ ਜਨਮ ਦਿਨ ਦੀ ਯਾਦ ਨੂੰ ਸਮਰਪਿਤ ਸਕੂਲ ਵਿੱਚ ਪੌਦੇ ਲਗਾਏ ਗਏ । ਇਸ ਮੌਕੇ ਸ੍ਰੀ ਗੁਰਦੀਪ ਸਿੰਘ ਦੀ ਵਾਤਾਵਰਣ ਨੂੰ ਹਰਾ -ਭਰਾ ਰੱਖਣ ਅਤੇ ਕੁਦਰਤ ਨੂੰ ਪਿਆਰ ਕਰਨ ਵਾਲੀ ਸੋਚ ਨੂੰ ਬਰਕਰਾਰ ਰੱਖਦਿਆਂ ਸਕੂਲ ਦੇ ਸਮੂਹ ਸਟਾਫ ਮੈਂਬਰਾਂ , ਵਿਦਿਆਰਥੀਆਂ ਅਤੇ ਯੂਥ  ਕਲੱਬ ਸਮਾਲਸਰ ਵੱਲੋਂ ਪੌਦੇ ਲਗਾਏ ਗਏ। ਇਸ ਮੌਕੇ ਸਕੂਲ ਦੇ ਚੈਅਰਮੈਨ ਸ੍ਰੀ ਗੁਰਪ੍ਰੀਤ ਸਿੰਘ,ਮੈਨੇਜਿੰਗ ਡਾਇਰੈਕਟਰ ਮਿ. ਮਨਦੀਪ ਕੁਮਾਰ,ਪ੍ਰਿੰਸੀਪਲ ਸ੍ਰੀਮਤੀ ਗੁਰਜੀਤ ਕੌਰ,ਕੋਆਰਡੀਨੇਟਰ ਪੂਨਮ ਪਠੇਜਾ,ਮਿ. ਦੇਸ਼ ਰਾਜ,ਮਿਸ ਗੁਰਵਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ,ਵਿਦਿਆਰਥੀ ਅਤੇ ਯੂਥ ਕਲੱਬ ਸਮਾਲਸਰ ਦੇ ਪ੍ਰਧਾਨ ਮਨਪ੍ਰੀਤ ਸਿੰਘ, ਮੈਂਬਰ- ਅਰਸ਼ਦੀਪ ਸਿੰਘ ਬਰਾੜ, ਰੇਸ਼ਮ ਸਿੰਘ, ਹਿਮਾਂਸ਼ੂ ਮਿੱਤਲ, ਨਿੱਕੂ ਸਰਾਂ, ਦਵਿੰਦਰ ਸਿੰਘ, ਪਰਮਜੀਤ ਸਿੰਘ, ਐਮੀ ਸੋਢੀ, ਗਗਨ ਸ਼ਰਮਾਂ, ਮੰਡ ਸਮਾਲਸਰ, ਸਿਮਰਾ ਸਿੰਘ, ਦਿਲਪ੍ਰੀਤ ਸਿੰਘ, ਕਰਮਜੀਤ ਸ਼ਰਮਾਂ, ਸੁੱਖਾ ਬਰਾੜ, ਗੋਪੀ ਬਰਾੜ, ਗੋਪੀ ਸੰਧੂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਾਲੀਆਂ ਵਾਸੀਆਂ ਨੂੰ ਡੇਂਗੂ ਬੁਖਾਰ ਤੋਂ ਬਚਾਅ ਲਈ ਪ੍ਰੇਰਿਤ ਕੀਤਾ
Next articleਹਰ ਮਨੁੱਖ ਸੰਭਾਲੇ ਇੱਕ ਰੁੱਖ– ਬਾਸੀਆਂ