ਕਪੂਰਥਲਾ, 20 ਦਸੰਬਰ ( ਕੌੜਾ )– ਸਰਕਾਰੀ ਹਾਈ ਸਕੂਲ ਜਵਾਲਾਪੁਰ ( ਕਪੂਰਥਲਾ) ਵਿੱਚ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸਕੂਲ ਦੇ ਹੈਡਮਿਸਟ੍ਰੈਸ ਮੈਡਮ ਗੁਰਵਿੰਦਰ ਕੌਰ ਨੇ ਥਾਣਾ ਸਦਰ ਕਪੂਰਥਲਾ ਨੂੰ ਲਿਖ਼ਤੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ 19 ਦਸੰਬਰ ਦੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਸਕੂਲ ਦੇ ਸਟਾਫ ਰੂਮ ਦੇ ਕਮਰਿਆਂ ਦੇ ਤਾਲੇ ਤੋੜ ਕੇ ਸਕੂਲ ਦਾ ਕਾਫੀ ਸਾਮਾਨ ਚੋਰੀ ਕੀਤਾ ਗਿਆ । ਉਹਨਾਂ ਦੱਸਿਆ ਕਿ ਅਣਪਛਾਤੇ ਚੋਰ ਮਿਡ ਡੇ ਮੀਲ ਦੇ ਦੋ ਐਲ ਪੀ ਜੀ ਸਿਲੰਡਰ, ਇੱਕ ਐਲ ਪੀ ਜੀ ਸਟੋਵ ਬਰਤਨ ,ਕਣਕ, ਚਾਵਲ, ਭੱਠੀ ਆਦਿ ਵਸਤਾਂ ਚੋਰੀ ਕਰਕੇ ਲੈ ਗਏ ਹਨ । ਉਹਨਾਂ ਇਹ ਵੀ ਦੱਸਿਆ ਕਿ ਇਸ ਸਾਲ ਵਿੱਚ ਸਕੂਲ ਵਿੱਚ ਇਹ ਚੌਥੀ ਵਾਰ ਚੋਰੀ ਹੋਈ ਹੈ । ਉਹਨਾਂ ਦੱਸਿਆ ਕਿ ਚੋਰੀ ਦੀ ਵਾਪਰੀ ਇਸ ਵਾਰਦਾਤ ਦੀ ਸਾਰੀ ਘਟਨਾ ਸੀ ਸੀ ਟੀ ਵੀ ਕੈਮਰਿਆਂ ਵਿੱਚ ਰਿਕਾਰਡ ਹੋ ਚੁੱਕੀ ਹੈ , ਜਿਸ ਦੀ ਲਿਖਤੀ ਸੂਚਨਾ ਉਹਨਾਂ ਨੇ ਥਾਣਾ ਸਦਰ ਕਪੂਰਥਲਾ ਨੂੰ ਦਿੱਤੀ ਹੈ । ਓਹਨਾਂ ਇਹ ਵੀ ਦੱਸਿਆ ਗਿਆ ਕਿ 19 ਤੇ 20 ਜਨਵਰੀ ਦੀ ਰਾਤ ਨੂੰ ਦੂਸਰੀ ਵਾਰ ਲਗਾਤਾਰ ਫ਼ਿਰ ਅਣਪਛਾਤੇ ਚੋਰਾਂ ਵੱਲੋਂ ਸਕੂਲ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਸਕੂਲ ਦੀ ਲਾਇਬਰੇਰੀ ਵਿੱਚੋਂ ਕੀਮਤੀ ਕਿਤਾਬਾਂ ਚੋਰੀ ਕੀਤੀਆਂ ਗਈਆਂ ਜਦਕਿ ਓਹਨਾਂ ਵੱਲੋਂ ਸਕੂਲ ਦੀ ਕੰਪਿਊਟਰ ਲੈੱਬ ਦੇ ਜ਼ਿੰਦਰੇ ਤੋੜਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਉਹ ਸਫ਼ਲ ਨਹੀਂ ਹੋ ਸਕੇ ਸਨ।
ਸਕੂਲ ਦੇ ਹੈਡਮਿਸਟ੍ਰੈਸ ਮੈਡਮ ਗੁਰਵਿੰਦਰ ਕੌਰ ਨੇ ਪੁਲਿਸ ਮੁੱਖੀ ਪਾਸੋਂ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਸਰਕਾਰੀ ਹਾਈ ਸਕੂਲ ਜਲਾਲਪੁਰ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਚੋਰਾਂ ਨੂੰ ਜਲਦ ਨਾਮਜ਼ਦ ਕਰ ਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ, ਤਾਂ ਜੋ ਓਹ ਮੁੜ ਫੇਰ ਸਰਕਾਰੀ ਸਕੂਲਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਨਾ ਦੇ ਸਕਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly