(ਸਮਾਜ ਵੀਕਲੀ)
‘ਵੀਹ’ ਸਾਲਾਂ ਵਿੱਚ ਵੀ ਨਾ ਭੁੱਲਿਆ ‘ਉਡਵਾਇਰ’ ਸੀ।
‘ਊਧਮ ਸਿੰਘ’ ਨੇ ਲੰਡਨ ਜਾਕੇ ਕਰ ਦਿੱਤਾ ਢੇਰ ਸੀ।
ਸਾਂਵੇਂ ਦੁਸ਼ਮਣ ਤੇ ਲਾਇਆ ਬਿੰਨ ਕੇ ਨਿਸ਼ਾਨਾ ਸੀ।
ਸੂਰਮੇ ਨੇ ਨਾ ਮਾਰਿਆ ਨਿਰਦੋਸ਼ ਕੋਈ ਗ਼ੈਰ ਸੀ।
ਗ਼ਦਰੀ ਲਹਿਰ ਵਿੱਚ ਨਿੱਠ ਕੇ ਸੀ ਕੰਮ ਕੀਤਾ,
ਲੜਿਆ ਦੇਸ਼ ਦੀ ਅਜ਼ਾਦੀ ਲਈ ਸੂਰਮਾ ਦਲੇਰ ਸੀ।
ਫੜੇ ਗਏ ਹਥਿਆਰ, ਸਜ਼ਾ ਕੱਟਕੇ ਦੇਸ਼ ਲਈ,
ਮੱਠੀ ਨਾ ਪੈਣ ਦਿੱਤੀ ਅਜ਼ਾਦੀ ਵਾਲੀ ਲਹਿਰ ਸੀ।
‘ਮੇਜਰ’ ਅਨਕ ਵਾਰ ਕਰਾਂ ਪ੍ਰਣਾਮ ਇਹ ਸੂਰਮੇ ਨੂੰ,
ਦੇਸ਼ ਕੌਮ ਦੀ ਖਾਤਰ ਲਈ ਮੌਤ ਸਹੇੜ ਸੀ।
ਲੇਖਕ -ਮੇਜਰ ਸਿੰਘ ‘ਬੁਢਲਾਡਾ’
94176 42327