(ਸਮਾਜ ਵੀਕਲੀ)
ਬੇਵਫ਼ਾ ਕਹਿਣ ਲੱਗਿਆਂ ਤਾਂ,
ਤੂੰ ਤਾਂ ਸਿਰਫ਼ ਜ਼ਬਾਨ ਹਿਲਾਉਣੀ ਐ।
ਤੇਰੇ ਕਹੇ ਕੁਝ ਸ਼ਬਦਾਂ ਸੁਣ ਜਾਨੇ,
ਜਾਨ ਮੇਰੀ ਫ਼ਿਕਰਾਂ ਚ ਪਾਉਣੀ ਐ।
ਲੱਗਦੈ ਜੇ ਤੈਨੂੰ ਅਸੀਂ ਹਾਂ,
ਅਸੀਂ ਹਾਂ ਗੁਨਾਹਗਾਰ ਤੇਰੇ।
ਜਾਂ ਫਿਰ ਨਹੀਂ ਕਾਬਿਲ,
ਕਾਬਿਲ ਅਸੀਂ ਪਿਆਰ ਤੇਰੇ।
ਪਿਆਰ ਨਾਲ ਸਮਝਾ,
ਮੈਨੂੰ ਗਲ ਨਾਲ ਲਾ।
ਤੇਰੀਆਂ ਗ਼ਲਤੀਆਂ ਤਾਂ,
ਦਿੱਤੀਆਂ ਮੈਂ ਭੁੱਲਾ।
ਦਿਲ ਕਰੇ ਜੇ ਤੇਰਾ,
ਬੇਸ਼ੱਕ ਭਾਂਡੇ ਖੜਕਾ।
ਪੁੱਛੇ ਜੇ ਕਾਰਨ ਕੋਈ,
ਕਹੀ ਰਹੀ ਹਾਂ ਮੈਂ ਗਾ।
ਸੁੱਟੀ ਨਾ ਤੂੰ ਭਾਂਡਿਆਂ ਨੂੰ,
ਗਲੀਆਂ ਵਿਚ ਭੁੱਲ ਕੇ।
ਕੁਝ ਵੀ ਨਹੀਂ ਮਿਲਣਾ,
ਫਿਰ ਤੈਨੂੰ ਮੈਨੂੰ ਰੁੱਲ ਕੇ।
ਭਾਂਡੇ ਨਹੀਂ ਖੜ੍ਹਕਦੇ,
ਦੱਸ ਕਿਹੜੇ ਘਰ ਮੈਨੂੰ।
ਕਿਹੜੀ ਗੱਲੋਂ ਖਾਏ,
ਵੱਢ ਵੱਢ ਦੱਸ ਡਰ ਤੈਨੂੰ।
ਸੁਣ ਗੱਲ ਮੇਰੀ ਹੁਣ,
ਕੱਢ ਦਿਲੋਂ ਖ਼ਾਰ ਦੇ।
ਬੇਵਫ਼ਾ ਨਾ ਕਹਿ ਮੈਨੂੰ,
ਬੇਸ਼ੱਕ ਮੈਨੂੰ ਮਾਰ ਦੇ।
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly