ਸਾਉਣ ਦੀ ਆਈ ਰੁੱਤ ਸਾਉਣ ਦੀ ਆਈ ਏ

ਰਜਿੰਦਰ ਰੇਨੂੰ
(ਸਮਾਜ ਵੀਕਲੀ)
ਅੰਬਰੀਂ ਘਟਾਵਾਂ ਛਾਉਣ ਦੀ ਆਈ ਏ
ਬਾਗੀਂ ਪੀਂਘਾਂ ਪਾਉਣ ਦੀ ਆਈ ਏ
 ਗੋਰੀ ਵੀਹਣੀ ‘ਚ ਵੰਗਾਂ ਚੜਾਉਣ ਦੀ ਆਈ ਏ
ਹੱਥਾਂ ਤੇ ਮਹਿੰਦੀ ਸਜਾਉਣ ਦੀ ਆਈ ਏ
ਕਿ ਮੇਲੇ ਤੀਆਂ ਦੇ ਜਾਣ ਦੀ ਆਈ ਏ
ਸਾਉਣ ਦੀ ਆਈ ਰੁੱਤ ਸਾਉਣ ਦੀ ਆਈ ਏ
ਅੰਮੜੀ ਦਾ ਵਿਹੜਾ ਮਹਿਕਾਉਣ ਦੀ ਆਈ ਏ
ਨਿੱਕੀ ਨਿੱਕੀ ਫ਼ੁਹਾਰ ਲਗਾਉਣ ਦੀ ਆਈ ਏ
ਖੀਰ ਪੂੜੇ ਗੁਲਗੁਲੇ ਖਾਉਣ ਦੀ ਆਈ ਏ
ਦਿਲਾਂ ‘ਚ ਖੁਸ਼ੀਆਂ ਜਗਾਉਣ ਦੀ ਆਈ ਏ
ਕਿ ਤਿੱਪ ਤਿੱਪ ਕੋਠਿਆਂ ਦੇ ਚੋਣ ਦੀ ਆਈ ਏ
ਸਾਉਣ ਦੀ ਆਈ ਰੁੱਤ ਸਾਉਣ ਦੀ ਆਈ ਏ
ਦਿਲ ਦੀਆਂ ਸੱਧਰਾਂ ਪੁਗਾਉਣ ਦੀ ਆਈ ਏ
ਨੱਚ ਨੱਚ ਗਿੱਧਾ ਪਾਉਣ ਦੀ ਆਈ ਏ
ਬੁੱਲੀਆਂ ਤੇ ਹਾਸੇ ਸਜਾਉਣ ਦੀ ਆਈ ਏ
ਮਿੱਠੇ ਮਿੱਠੇ ਮੁਹੱਬਤੀ ਗੀਤ ਗਾਉਣ ਦੀ ਆਈ ਏ
ਕਿ ਕਿਸੇ ਲਈ ਅੱਖ ਛਲਕਾਉਣ ਦੀ ਆਈ ਏ
ਸਾਉਣ ਦੀ ਆਈ ਰੁੱਤ ਸਾਉਣ ਦੀ ਆਈ ਏ
ਬੱਚਿਆਂ ਦੇ ਮੀਂਹ ‘ਚ ਨਹਾਉਣ ਦੀ ਆਈ ਏ
ਪਾਣੀ ‘ਚ ਕਿਸ਼ਤੀਆਂ ਚਲਾਉਣ ਦੀ ਆਈ ਏ
ਡੱਡੂਆਂ ਦੇ ਤਾਰੀਆਂ ਲਾਉਣ ਦੀ ਆਈ ਏ
ਮੋਰਾਂ ਦੇ ਪੈਲਾਂ ਪਾਉਣ ਦੀ ਆਈ ਏ
ਕਿ ਮੀਂਹ ‘ਚ ਹੰਝੂਆਂ ਨੂੰ ਲੁਕਾਉਣ ਦੀ ਆਈ ਏ
ਸਾਉਣ ਦੀ ਆਈ ਰੁੱਤ ਸਾਉਣ ਦੀ ਆਈ ਏ …|
 ਰਜਿੰਦਰ ਰੇਨੂੰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next article ਬੇਵਫ਼ਾ