ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੋਵਿਡ-19 ਟੀਕਾਕਰਨ ਦੀ ਰਫ਼ਤਾਰ ’ਤੇ ਮੁੜ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਜੇਕਰ ਮੁਲਕ ਦੀ ‘ਮਨ ਕੀ ਬਾਤ’ ਸਮਝ ਲਈ ਜਾਂਦੀ ਤਾਂ ਅਜਿਹੇ ਹਾਲਾਤ ਪੈਦਾ ਨਹੀਂ ਹੋਣੇ ਸਨ। ਉਨ੍ਹਾਂ ਦੀ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਕੀਤੇ ਜਾਣ ਤੋਂ ਐਨ ਪਹਿਲਾਂ ਸਾਹਮਣੇ ਆਈ। ਰਾਹੁਲ ਨੇ ਹਿੰਦੀ ’ਚ ਟਵੀਟ ਕਰਦਿਆਂ ਕਿਹਾ,‘‘ਜੇਕਰ ਸਮਝਦੇ ਦੇਸ਼ ਦੇ ਮਨ ਕੀ ਬਾਤ, ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ।’’ ਉਨ੍ਹਾਂ ਸਰਕਾਰ ਦੀ ਟੀਕਾਕਰਨ ਦਰ ’ਤੇ ਸਵਾਲ ਉਠਾਉਂਦਿਆਂ ਹੈਸ਼ਟੇਗ ‘ਵੇਅਰ ਆਰ ਵੈਕਸੀਨਜ਼’ ਦੀ ਵਰਤੋਂ ਕੀਤੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਟੀਕਾਕਰਨ ਦੀ ਹੌਲੀ ਰਫ਼ਤਾਰ ਬਾਰੇ ਇਕ ਵੀਡੀਓ ਅਤੇ ਲੋਕਾਂ ਨੂੰ ਟੀਕੇ ਨਾ ਲੱਗਣ ਸਬੰਧੀ ਮੀਡੀਆ ਰਿਪੋਰਟਾਂ ਵੀ ਨੱਥੀ ਕੀਤੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly