ਮਹਿਲਾ ਸ਼ਕਤੀ ਨੇ ਜਗਾਈਆਂ ਉਮੀਦਾਂ

ਟੋਕੀਓ (ਸਮਾਜ ਵੀਕਲੀ): ਭਾਰਤੀ ਸ਼ਟਲਰ ਪੀ.ਵੀ.ਸਿੰਧੂ, ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਤੇ ਮੁੱਕੇਬਾਜ਼ ਐੱਮ.ਸੀ.ਮੈਰੀਕੌਮ ਨੇ ਅੱਜ ਆਪੋ ਆਪਣੇ ਮੁਕਾਬਲੇ ਜਿੱਤ ਕੇ ਨਿਸ਼ਾਨੇਬਾਜ਼ਾਂ ਦੇ ਲਗਾਤਾਰ ਦੂਜੇ ਦਿਨ ਖ਼ਰਾਬ ਪ੍ਰਦਰਸ਼ਨ ਤੋਂ ਨਿਰਾਸ਼ ਭਾਰਤੀ ਖੇਮੇ ਵਿੱਚ ਨਵੀਂ ਉਮੀਦ ਜਗਾਈ ਹੈ। ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਵੱਲੋਂ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਸਿੰਧੂ ਤੇ ਮੈਰੀ ਕੌਮ ਨੇ ਆਪਣੀ ਮਕਬੂਲੀਅਤ ਮੁਤਾਬਕ ਪ੍ਰਦਰਸ਼ਨ ਕਰਕੇ ਅਗਲੇ ਗੇੜ ਵਿੱਚ ਥਾਂ ਬਣਾਈ। ਮਨਿਕਾ ਨੂੰ ਹਾਂਲਾਕਿ ਕੁਝ ਸੰਘਰਸ਼ ਕਰਨਾ ਪਿਆ, ਪਰ ਉਹ ਵੀ ਟੇਬਲ ਟੈਨਿਸ ਮਹਿਲਾ ਸਿੰਗਲਜ਼ ਦੇ ਤੀਜੇ ਗੇੜ ਵਿੱਚ ਪੁੱਜਣ ’ਚ ਸਫ਼ਲ ਰਹੀ। ਚਾਨੂ ਦੇ ਤਗ਼ਮੇ ਦੀ ਬਦੌਲਤ ਭਾਰਤ ਤਗ਼ਮਾ ਸੂਚੀ ਵਿੱਚ ਸਾਂਝੇ ਰੂਪ ਵਿੱਚ 21ਵੇਂ ਸਥਾਨ ’ਤੇ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਸੰਸਦ ਨਹੀਂ, ਖੇਤੀ ਕਾਨੂੰਨ ਬੇਤੁਕੇ ਨੇ: ਭਗਵੰਤ ਮਾਨ
Next article3 of Sikar family, one from Jaipur killed in Himachal landslide