ਮਿਹਨਤ ਰੰਗ ਲਿਆਉਂਦੀ

ਗਿੰਦਾ ਸਿੱਧੂ ਗਿੰਦਾ ਸਿੱਧੂ

(ਸਮਾਜ ਵੀਕਲੀ)

ਜੇ ਦੁਨੀਆਂ ਤੇ ਆਪਣਾ ਸਿੱਕਾ ਚਲਾਉਣਾ,,
ਮਿਹਨਤ ਰੰਗ ਲਿਆਉਦੀ ਬੰਦਾ ਕਰੇ ਮਨ ਮਾਰ ਕੇ।
ਛੋਟਾ   ਵੱਡਾ   ਕੋਈ   ਕੰਮ   ਨਹੀਂ   ਹੁੰਦਾ,,
ਕਿਸਮਤ ਨੂੰ  ਦੋਸ਼ ‌ਦੇਕੇ,ਨਾ  ਬੈਠੋ  ਹਿੰਮਤ  ਹਾਰ  ਕੇ।
ਆਪਣੇ ਬੱਲਬੂਤੇ ਕਰ ਕਮਾਈ ਅੱਗੇ ਆਏ,,
ਆਪਣੇ ਜਿਗਰੇ ਨੂੰ ਰੱਖਿਆ ਬਲੰਦੀਆ ਤੇ ਚਾੜ੍ਹ ਕੇ।
ਗਿੰਦਿਆ ਕਹਿਣ ਵਾਲੇ ਤਾਂ ਬਹੁਤ ਕੁੱਝ ਨੇ ਕਹਿੰਦੇ,,
ਉੱਗਣ ਵਾਲੇ ਉੱਗ ਪੈਦੇ,ਪੱਥਰਾਂ  ਦਾ ਸੀਨਾ  ਪਾੜ ਕੇ।
ਵੇਖਣ ਵਾਲੇ ਇਹ ਕਹਿ ਦਿੰਦੇ,ਇਸ ਦਾ ਤੁੱਕਾ ਲੱਗਾ ਹੋਣਾ,,
ਇਹ ਕੋਈ ਨਹੀਂ ਦੇਖਦਾ ਦਿਨ ਰਾਤ ਇੱਕ ਕੀਤਾ,ਮਨ ਨੂੰ ਪਿੰਜਰੇ ਵਾੜ ਕੇ।
ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
6239331711

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleबोधिसत्व अंबेडकर पब्लिक सीनियर सेकेंडरी स्कूल फूलपुर धनाल, जालंधर की तरफ से महान अंबेडकरी श्री सोहन लाल रत्तू को दी गई भावपूर्ण श्रद्धांजलि
Next articleमध्य प्रदेश सीएम मोहन यादव का कोई स्वतंत्र विचार नहीं इसीलिए लाइन पूछते फिरते हैं- राजीव यादव