ਮੀਣ ਬੈਂਕ ਵੱਲੋਂ ਹਰ ਸੰਭਵ ਸਹਿਯੋਗ ਦੇਵਾਂਗੇ- ਮੈਨੇਜਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੈਪਟਿਸਟ ਚੈਰੀਟੇਬਲ ਸੋਸਾਇਟੀ ਦੀ “ਔਰਤ ਆਤਮ ਨਿਰਭਰ” ਮੁਹਿੰਮ ਚੰਗੇ ਸਿੱਟੇ ਲੈ ਕੇ ਸਾਹਮਣੇ ਅਾ ਰਹੀ ਹੈ ਫਲਸਰੂਪ ਪਿੰਡਾਂ ਦੀਆਂ ਔਰਤਾਂ ਕਾਰਜਸ਼ੀਲ ਹੋਣ ਲਈ ਅੱਗੇ ਆ ਰਹੀਆਂ ਹਨ। ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਵਿੱਚ ਸਿਖਲਾਈ ਕੈਂਪ ਲਗਾ ਕੇ ਔਰਤਾਂ ਨੂੰ ਆਰਥਿਕ ਮੰਦਹਾਲੀ ਚੋਂ ਬਾਹਰ ਕੱਢਣ ਲਈ ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ ( ਨਬਾਰਡ ) ਦੀ ਲਾਇਬਿਲਟੀ ਗਰੁੱਪ ਦੀ ਸਕੀਮ ਤਹਿਤ ਜ਼ਿਲ੍ਹਾ ਕਪੂਰਥਲਾ ਵਿੱਚ ਔਰਤਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਏਸੇ ਕੜੀ ਤਹਿਤ ਪਿੰਡ ਧਾਲੀਵਾਲ ਦੋਨਾਂ ਵਿੱਚ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ ਪੰਜਾਬ ਗ੍ਰਾਮੀਣ ਬੈਂਕ ਕਪੂਰਥਲਾ ਦੇ ਮੈਨੇਜਰ ਸਤਿੰਦਰਪਾਲ ਸਿੰਘ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਗ੍ਰਾਮੀਣ ਬੈਂਕ ਵੱਲੋਂ ਉੱਦਮੀ ਔਰਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾਵੇਗੀ ਤਾਂ ਜ਼ੋ ਗਰੀਬ ਔਰਤਾਂ ਨੂੰ ਆਰਥਿਕ ਮੰਦਹਾਲੀ ਚੋਂ ਬਾਹਰ ਕੱਢਿਆ ਜਾ ਸਕੇ।
ਇਸ ਸਿਖਲਾਈ ਕੈਂਪ ਵਿੱਚ ਟ੍ਰੇਨਰ ਜੋਤੀ ਅਤੇ ਅੰਜੂ ਨੇ ਸਿਲਸਿਲੇਵਾਰ ਤਰੀਕੇ ਨਾਲ ਔਰਤਾਂ ਨੂੰ ਸਰਫ਼,ਫ਼ਰਨੇਲ, ਹੈਂਡ ਵਾਸ਼ ਡਿਸ਼ਵਾਸ਼, ਲੀਸਪੋਲ ਬਣਾਉਣ ਦੀ ਸਿਖਲਾਈ ਦਿੱਤੀ ਅਤੇ ਨਾਲ ਸਾਰੇ ਉਤਪਾਦ ਦੀ ਮੁਕੰਮਲ ਪੈਕਿੰਗ ਕਰਨ ਦੀ ਜਾਣਕਾਰੀ ਦਿੱਤੀ ।ਸੰਸਥਾ ਦੇ ਬੁਲਾਰੇ ਹਰਪਾਲ ਸਿੰਘ ਦੇਸਲ ਅਤੇ ਅਨੀਮੇਟਰ ਸਰਬਜੀਤ ਸਿੰਘ ਨੇ ਕਿਹਾ ਜ਼ੋ ਔਰਤਾਂ ਕਾਰੋਬਾਰ ਸ਼ੁਰੂ ਕਰਨ ਲਈ ਤਿਆਰ ਹੋਈਆਂ ਹਨ ਉਨਾਂ ਨੂੰ ਮਾਰਕੀਟਿੰਗ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly