ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਨੂੰ ਧੋਖਾਧੜੀ ਕਰਨ ਤੇ ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ’ਚ 15 ਮਹੀਨਿਆਂ ਦੀ ਸਜ਼ਾ

ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਵਿਚ ਭਾਰਤੀ ਟਰੱਕ ਡਰਾਈਵਰ ਨੂੰ ਕਾਲੇ ਧਨ ਨੂੰ ਸਫ਼ੈਦ ਕਰਨ ਅਤੇ ਗੈਰਕਨੂੰਨੀ ਹਥਿਆਰ ਰੱਖਣ ਦੇ ਦੋਸ਼ ਵਿਚ 15 ਮਹੀਨਿਆਂ ਦੀ ਕੈਦ ਅਤੇ 4,710 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਅਨੁਸਾਰ ਇੰਡੀਆਨਾ ਦੇ ਲਵਪ੍ਰੀਤ ਸਿੰਘ ਨੇ ਮਾਰਚ ਵਿੱਚ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਦੋਸ਼ ਮੰਨਿਆ ਸੀ। ਉਸ ਨੇ ਧੋਖਾਧੜੀ ਵਜੋਂ ਆਪਣੇ ਸਾਥੀ ਤੋਂ ਪੈਸੇ ਲੈਣ ਅਤੇ ਉਸ ਨੂੰ ਹੋਰ ਕਿਤੇ ਲਿਜਾਣ ਦੇ ਨਾਲ-ਨਾਲ ਗੈਰਕਨੂੰਨੀ ਤੌਰ ‘ਤੇ ਹਥਿਆਰ ਰੱਖਣ ਦਾ ਦੋਸ਼ ਕਬੂਲ ਕੀਤਾ ਸੀ। ਨਿਆਂ ਵਿਭਾਗ ਨੇ ਕਿਹਾ ਕਿ ਟਰੱਕ ਡਰਾਈਵਰ ਲਵਪ੍ਰੀਤ ਸਿੰਘ ਨੂੰ 15 ਮਹੀਨਿਆਂ ਦੀ ਕੈਦ ਅਤੇ 4,710 ਡਾਲਰ ਦਾ ਜੁਰਮਾਨਾ ਕੀਤਾ ਗਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

 

Previous articleEx-Axis manager swindled his own bank of Rs 26.84L: Police
Next articleਖੈਬਰ ਪਖਤੂਨਖਵਾ ’ਚ ਪੁਲੀਸ ਟੀਮ ’ਤੇ ਗ੍ਰਨੇਡ ਹਮਲਾ