ਚੱਬੇਵਾਲ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਹਲਕਾ ਚੱਬੇਵਾਲ ਦੇ ਪਿੰਡ ਨਡਾਲੋਂ ਚ ਬਾਬਾ ਸਾਹਿਬ ਅੰਬੇਡਕਰ ਜੀ 135ਵਾਂ ਜਨਮਦਿਨ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਚੌਧਰੀ ਗੁਰਨਾਮ ਸਿੰਘ ਕੋਟ ਫਤੂਹੀ ਜੀ ਮੁੱਖ ਇੰਚਾਰਜ ਚੱਬੇਵਾਲ ਅਤੇ ਸ਼੍ਰੀ ਯਸ਼ ਭੱਟੀ ਜੀ ਪ੍ਰਧਾਨ ਹਲਕਾ ਚੱਬੇਵਾਲ ਮੁੱਖ ਮਹਿਮਾਨ ਵਜੋਂ ਪਹੁੰਚੇ ਨਾਲ ਟੀਮ ਚ ਸਤਪਾਲ ਸਿੰਘ ਵਾਇਸ ਪ੍ਧਾਨ, ਦਵਿੰਦਰ ਲੱਕੀ ਯੂਥ ਆਗੂ, ਸਰਬਜੀਤ ਮਾਹਲਾਂ ਨੇ ਹਾਜਰੀ ਲਗਾਈ। ਬਾਬਾ ਸਤਨਾਮ ਸਿੰਘ ਜੀ ਮਾਹਿਲਪੁਰ ਵਾਲੇ ਨੇ ਸੰਗਤ ਨੂੰ ਦਰਸ਼ਨ ਦਿਤੇ ਅਤੇ ਵਿਚਾਰਧਾਰਾ ਨਾਲ ਜੋੜਿਆ। ਚੌਧਰੀ ਗੁਰਨਾਮ ਸਿੰਘ ਜੀ ਜਿਥੇ ਬਾਬਾ ਸਾਹਿਬ ਜੀ ਨੂੰ ਯਾਦ ਕੀਤਾ ਉਥੇ ਸੰਗਤਾਂ ਨੂੰ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜਨ ਲਈ ਕਿਹਾ। ਯਸ਼ ਭੱਟੀ ਜੀ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮਦਿਨ ਦੀ ਵਧਾਈ ਦਿਤੀ ਅਤੇ ਬਾਬਾ ਸਾਹਿਬ ਜੀ ਜੀਵਨ ਅਤੇ ਮਿਸ਼ਨ ਬਾਰੇ ਚਾਨਣਾ ਪਾਇਆ ਅਤੇ ਨੌਜਵਾਨਾਂ ਨੂੰ ਬਸਪਾ ਨਾਲ ਜੁੜ ਕੇ ਸਾਹਿਬ ਕਾਂਸ਼ੀ ਰਾਮ ਜੀ ਸੁਪਨੇ ਨੂੰ ਪੰਜਾਬ ਚ ਸਰਕਾਰ ਬਣਾਉਣ ਲਈ ਪ੍ਰੇਰਿਤ ਕੀਤਾ। ਬਹੁਤ ਧੰਨਵਾਦ ਪ੍ਰਬੰਧਕੀ ਟੀਮ ਦਾ ਦਲਜਿੰਦਰ ਦੀਪਾ ਜੀ, ਕੁਲਵਿੰਦਰ ਜੀ, ਸਤਨਾਮ ਜੀ ਦਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


