ਬੁਢਲਾਡਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਵਿਧਾਨ ਸਭਾ ਬੁਢਲਾਡਾ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 6 ਤੋ ਜੱਗਾ ਸਿੰਘ ਵਾਰਡ ਨੰਬਰ 9 ਤੋ ਸੰਦੀਪ ਕੌਰ ਦੇ ਹੱਕ ਵਿੱਚ ਵੋਟਰਾਂ ਨੂੰ ਅਪੀਲ ਕਰਦੇ ਹੋਏ। ਇਸ ਮੌਕੇ ਤੇ ਕੁਲਦੀਪ ਸਿੰਘ ਸਰਦੂਲਗੜ੍ਹ ਸੀਨੀਅਰ ਆਗੂ ਬਸਪਾ ਪੰਜਾਬ ਨੇ ਕਿਹਾ ਹੈ ਕਿ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਆਪਣੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਇੱਕ ਨੋਟ ਅਤੇ ਇੱਕ ਵੋਟ ਦੇ ਕੇ ਕਾਮਯਾਬ ਬਣਾਓ ਤਦ ਹੀ ਤੁਹਾਡੀ ਪਾਰਟੀ ਦੇ ਉਮੀਦਵਾਰ ਵੱਧ ਤੋਂ ਵੱਧ ਉਮੀਦਵਾਰ ਬਣਨਗੇ ਉਨ੍ਹਾਂ ਇਸ ਗੱਲ ਦੀ ਸ਼ੁਰੂਆਤ ਆਪਣੇ ਕੋਲੋਂ ਕੁਝ ਪੈਸੇ ਦੇ ਕੇ ਉਮੀਦਵਾਰਾਂ ਨੂੰ ਹੱਲਾਸ਼ੇਰੀ ਦਿੱਤੀ ਇਸ ਤਰ੍ਹਾਂ ਹੀ ਪੂਰੇ ਭਾਰਤ ਵਿੱਚ ਚਾਹੀਦਾ ਹੈ ਕਿ ਜਿਥੇ ਜਿਥੇ ਵੀ ਚੋਣਾਂ ਹੋਣ ਉਨ੍ਹਾਂ ਉਮੀਦਵਾਰਾਂ ਦੀ ਹਮਾਇਤ ਕੀਤੀ ਜਾਵੇ ਤਾਂ ਕਿ ਉਮੀਦਵਾਰ ਖੜ੍ਹਨ ਤੋਂ ਘਬਰਾਉਂਦੇ ਨਹੀਂ ਹੈ। ਹੁਣ ਪੂਰੇ ਪੰਜਾਬ ਵਿੱਚ ਐਮ ਸੀ ਦੀਆਂ ਚੋਣਾਂ ਹੋ ਰਹੀਆਂ ਹਨ ਉਮੀਦਵਾਰਾਂ ਦੀ ਕਿਸੇ ਵੀ ਤਰ੍ਹਾਂ ਹੱਲਪ ਜ਼ਰੂਰ ਕੀਤੀ ਜਾਵੇ। ਉਹ ਚਾਹੇ ਨੋਟ ਦੇ ਕੇ,ਚਾਹੇ ਟਾਇਮ ਦੇ ਉਨ੍ਹਾਂ ਦੀ ਮੱਦਦ ਕੀਤੀ ਜਾਵੇ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਬਾਬੂ ਸਿੰਘ ਜੀ ਫਤਹਿਪੁਰ। ਜਿਲ੍ਹਾ ਮੀਤ ਪ੍ਰਧਾਨ ਸਰਬਰ ਕਰੈਸ਼ੀ ਜੀ। ਜਿਲ੍ਹਾ ਜਰਨਲ ਸਕੱਤਰ ਰਾਮਫ਼ਲ ਸਿੰਘ ਬੁਢਲਾਡਾ। ਜਿਲ੍ਹਾ ਸਕੱਤਰ ਸੁਖਦੇਵ ਸਿੰਘ ਭੀਖੀ। ਜਿਲ੍ਹਾ ਕਮੇਟੀ ਮੈਂਬਰ ਗੁਰਜੰਟ ਸਿੰਘ। ਜਿਲ੍ਹਾ BVF ਹਰਦੀਪ ਸਿੰਘ ਗੱਗੀ। ਹਲਕਾ ਇੰਚਾਰਜ ਸਾਧਾ ਸਿੰਘ। ਹਲਕਾ ਇੰਚਾਰਜ ਜਸਵਿੰਦਰ ਸਿੰਘ ਜੱਸਾ । ਹਲਕਾ ਪ੍ਰਧਾਨ ਬੁਢਲਾਡਾ ਪਾਲ ਸਿੰਘ ਰੱਲੀ। ਸ਼ਹਿਰੀ ਪ੍ਰਧਾਨ ਬੁਢਲਾਡਾ ਬਲਜੀਤ ਸਿੰਘ। ਸੀਨੀਅਰ ਆਗੂ ਕੁੰਡਾ ਸਿੰਘ । ਸੀਨੀਅਰ ਆਗੂ ਭੀਮ ਸਿੰਘ। ਕਾਲਾ ਸਿੰਘ ਦਈਆ। ਸਿਵਜੀ ਸਿੰਘ। ਜੂਪ ਸਿੰਘ ਬੁਢਲਾਡਾ । ਮੱਖਣ ਸਿੰਘ ਦਈਆ। ਅਮਰੀਕ ਸਿੰਘ। ਬਹਾਦਰ ਸਿੰਘ। ਤਰਸੇਮ ਸਿੰਘ ਰੱਲੀ। ਸੀਨੀਅਰ ਆਗੂ ਕੌਰ ਸਿੰਘ ਫੌਜੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



