ਕੈਪਟਨ ਹਰਿਮੰਦਰ ਦੀ ਅਗਵਾਈ ‘ਚ ਗੁ. ਹੱਟ ਸਾਹਿਬ ਵਿਖੇ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਲਗਾਇਆ ਖੂਨਦਾਨ ਕੈਂਪ ਲਗਾਇਆ 

ਕਪੂਰਥਲਾ/ ਸੁਲਤਾਨਪੁਰ ਲੋਧੀ ( ਕੌੜਾ)- ਸ਼੍ਰੋਮਣੀ ਅਕਾਲੀ ਦਲ ਸੁਲਤਾਨਪੁਰ ਲੋਧੀ ਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਕੈਪਟਨ ਹਰਮਿੰਦਰ ਸਿੰਘ ਦੀ ਅਗਵਾਈ ਵਿਚ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮਦਿਨ ਸਦਭਾਵਨਾ ਦਿਵਸ ਵੱਜੋਂ ਮਨਾਇਆ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਸੁਲਤਾਨਪੁਰ ਲੋਧੀ ਹਲਕੇ ਦੀਆਂ ਸਮੂਹ ਸੰਗਤਾਂ ਅਤੇ ਬਲੱਡ ਬੈਂਕ ਦੇ ਸਹਿਯੋਗ ਨਾਲ਼ ਪਹਿਲੀ ਪਾਤਸ਼ਾਹੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਉਪਰੰਤ ਖੂਨਦਾਨ ਕੈਂਪ ਲਗਾਇਆ ਗਿਆ ।ਜਿਸ ਵਿਚ 24 ਯੂਨਿਟ ਖੂਨਦਾਨ ਕੀਤਾ ਗਿਆ ।ਖੂਨਦਾਨ ਕੈਂਪ ਦੀ ਆਰੰਭਤਾ ਕਰਦੇ ਸਮੇ ਕੈਂਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲ਼ੇ ਸਵ. ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਲੰਮਾ ਅਰਸਾ ਪੰਥ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਲੜ੍ਹਾਈ ਲਈ ਤੇ ਸੂਬੇ ਦੀ ਤਰੱਕੀ ਲਈ ਵੱਡਾ ਯੋਗਦਾਨ ਪਾਇਆ । ਉਨ੍ਹਾਂ ਨਾਲ ਇਸ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਟਾ. ਮੁੱਖ ਸਕੱਤਰ ਜਥੇ ਮਹਿੰਦਰ ਸਿੰਘ ਅ‍ਾਹਲੀ, ਚੇਅਰਮੈਨ ਗੁਰਜੰਟ ਸਿੰਘ ਸੰਧੂ , ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬੂਲੇ , ਸੀਨੀਅਰ ਆਗੂ ਜਥੇ ਅਮਰਜੀਤ ਸਿੰਘ ਖਿੰਡਾ ਲੋਧੀਵਾਲ,ਜਥੇ ਕੁਲਦੀਪ ਸਿੰਘ ਬੂਲੇ ਜਿਲ੍ਹਾ ਪ੍ਰਧਾਨ ਐਸ.ਸੀ. ਵਿੰਗ , ਸੀਨੀਅਰ ਆਗੂ ਰਾਜਾ ਗੁਰਪ੍ਰੀਤ ਸਿੰਘ , ਲਖਬੀਰ ਸਿੰਘ ਦੇਸਲ,ਮਨਿੰਦਰ ਸਿੰਘ ਗਰੇਵਾਲ ਆਰ ਸੀ ਐਫ਼ ,ਤਾਰਾ ਸਿੰਘ ਭਿੰਡਰ,ਜਸਬੀਰ ਸਿੰਘ,ਸੁਖਦੇਵ ਸਿੰਘ ਲਾਡੀ ਮਹੀਜੀਤਪੁਰ,ਸੂਬਾ ਸਿੰਘ,ਸਤਵੇਲ ਸਿੰਘ,ਸ਼ਮਸ਼ੇਰ ਸਿੰਘ ,ਜੋਗਿੰਦਰ ਰਾਮ ਨਸੀਰਪੁਰ,ਗੁਰਪ੍ਰੀਤ ਸਿੰਘ ਫੱਤੂ ਢੀਂਗਾ ਇੰਚਾਰਜ ਆਈ.ਟੀ. ਵਿੰਗ , ਜਸਵਿੰਦਰ ਜੋਸ਼ਨ,ਚੈਂਚਲ ਸਿੰਘ ਮੀਤ ਮੈਨੇਜਰ ਬੇਰ ਸਾਹਿਬ,ਜਸਬੀਰ ਸਿੰਘ ,ਗੌਰਵ ਪੰਡਤ ਘਣੀਏਕੇ,ਰਣਜੀਤ ਸਿੰਘ ਆਹਲੀ,ਸੰਤਾ ਸਿੰਘ ਜੱਬੋ ਸੁਧਾਰ,ਰਣਜੀਤ ਸਿੰਘ ,ਗੁਰਦਿਆਲ ਸਿੰਘ , ਬਲਬੀਰ ਸਿੰਘ ਸੈਦਪੁਰ,ਵਰੁਣ ਚੱਢਾ ਪੀ. ਏ.,ਰੋਹਿਤ ਕੁਮਾਰ,ਗੁਰਦਿਆਲ ਸਿੰਘ,ਲੱਖਾ ਆਦਿ ਹਾਜਰ ਸਨ । ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਬੂਲੇ ਨੇ ਕੈਪਟਨ ਹਰਿਮੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿਲਾ ਸਿੱਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਦੋ ਰੋਜਾ ਅਥਲੈਟਿਕ ਮੀਟ ਕਰਵਾਈ
Next articleਸਾਬਕਾ ਮੁੱਖ ਮੰਤਰੀ ਸ੍ਰ. ਬਾਦਲ ਦੇ ਜਨਮ ਦਿਨ ਤੇ ਇੰਜ. ਸਵਰਨ ਸਿੰਘ ਤੇ ਬੀਬੀ ਰੂਹੀ ਦੀ ਅਗਵਾਈ ‘ਚ ਵਿਸ਼ਾਲ ਗੁਰਮਤਿ ਸਮਾਗਮ ਆਯੋਜਿਤ