HOME ਬੁੱਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਬੁੱਧਿਸ਼ਟ ਭਾਈਚਾਰੇ ਵੱਲੋਂ ਡਾ. ਅੰਬੇਡਕਰ ਚੌਂਕ...

ਬੁੱਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਬੁੱਧਿਸ਼ਟ ਭਾਈਚਾਰੇ ਵੱਲੋਂ ਡਾ. ਅੰਬੇਡਕਰ ਚੌਂਕ ਜਲੰਧਰ ਵਿਖੇ ਧਰਨਾ ਦਿੱਤਾ ਗਿਆ

3

ਸਮਾਜ ਵੀਕਲੀ ਯੂ ਕੇ-

ਜਲੰਧਰ, 01ਜੁਲਾਈ (ਪਰਮਜੀਤ ਜੱਸਲ)- ਅੱਜ ਬੁੱਧਿਸ਼ਟ ਭਾਈਚਾਰੇ ਦੇ ਨੁਮਾਇੰਦਿਆਂ, ਅੰਬੇਡਕਰੀ ਅਤੇ ਬੁੱਧੀਜੀਵੀਆਂ ਵੱਲੋਂ ਬੋਧ ਗਯਾ ਮੁਕਤੀ ਅੰਦੋਲਨ ਨੂੰ ਸਫਲ ਬਣਾਉਣ ਲਈ ਡਾਕਟਰ ਅੰਬੇਡਕਰ ਚੌਂਕ ਜਲੰਧਰ ਵਿਖੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਭਿਖਸ਼ੂ ਚੰਦਰ ਕੀਰਤੀ ਅਤੇ ਭਿਖਸ਼ੂ ਰੇਵਤ ਨਕੋਦਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਬੋਧ ਗਯਾ ਮੰਦਿਰ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਬੋਧ ਗਯਾ ਮਹਾਂਬੁੱਧ ਮਹਾਂਵਿਹਾਰ ਦਾ ਕੰਟਰੋਲ ਨਿਰੋਲ ਬੋਧੀਆ ਨੂੰ ਸੌਂਪਿਆ ਜਾਵੇ। ਯਾਦ ਰਹੇ ਕਿ ਇਸ ਸਬੰਧ ਵਿੱਚ ਆਲ ਇੰਡੀਆ ਬੁੱਧਿਸ਼ਟ ਫੋਰਮ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਅਤੇ ਭਿਖਸ਼ੂ ਸੰਘ ਦੀ ਅਗਵਾਈ ਵਿੱਚ 12 ਫਰਵਰੀ 2025 ਤੋਂ ਲਗਾਤਾਰ ਧਰਨਾ ਬੋਧ ਗਯਾ ਮੰਦਰ ਮਹਾਬੁੱਧ ਵਿਹਾਰ,(ਬਿਹਾਰ) ਦੇ ਨਜ਼ਦੀਕ ਦਿੱਤਾ ਜਾ ਰਿਹਾ ਹੈ।

ਬੁੱਧ ਵਿਹਾਰ ਟਰੱਸਟ (ਰਜਿ.)ਸੋਫੀ ਪਿੰਡ ਦੇ ਜਨਰਲ ਸਕੱਤਰ ਐਡਵੋਕੇਟ ਹਰਭਜਨ ਸਾਂਪਲਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇੱਕਜੁੱਟ ਹੋ ਕੇ ਭਿਖਸ਼ੂ ਸੰਘ ਅਤੇ ਆਲ ਇੰਡੀਆ ਬੁੱਧਿਸਟ ਸੁਸਾਇਟੀ ਦੇ ਜਨਰਲ ਸਕੱਤਰ ਸ੍ਰੀ ਆਕਾਸ਼ ਲਾਮਾ ਜੀ ਦਾ ਤਨ, ਮਨ ਅਤੇ ਧਨ ਨਾਲ ਸਹਿਯੋਗ ਦੇਣਾ ਹੋਵੇਗਾ, ਜੋ ਸਾਡੇ ਹੱਕਾਂ ਲਈ ਜੂਝ ਰਹੇ ਹਨ। ਕੇਂਦਰ ਸਰਕਾਰ ਨੂੰ ਅਤੇ ਬਿਹਾਰ ਦੀ ਸਰਕਾਰ ਨੂੰ ਉਪਰੋਤਕ ਮਸਲੇ ਦਾ ਹੱਲ ਤੁਰੰਤ ਕੱਢਣਾ ਚਾਹੀਦਾ ਹੈ। ਸ੍ਰੀ ਸਾਂਪਲਾ ਜੀ ਨੇ ਕਿਹਾ ਕਿ ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਧਰਨੇ ਦੇਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।

ਅਸ਼ਵਨੀ ਕੁਮਾਰ ਬਲਾਚੌਰ ਬਾਮਸੇਫ ਮਿਸ਼ਨਰੀ ਸਾਥੀ ਨੇ ਕਿਹਾ ਕਿ ਤਥਾਗਤ ਬੁੱਧ ਨੇ ਪ੍ਰੇਮ ਅਤੇ ਸ਼ਾਂਤੀ ਦਾ ਸੰਦੇਸ਼ ਵਿਸ਼ਵ ਦੇ ਲੋਕਾਂ ਨੂੰ ਦਿੱਤਾ ਹੈ। ਜਿਸ ਨੂੰ ਅਜੋਕੇ ਸਮੇਂ ਵਿੱਚ ਅਪਣਾਉਣ ਦੀ ਵੱਡੀ ਲੋੜ ਹੈ। ਬੋਧੀ ਆਗੂ ਸ੍ਰੀ ਹੁਸਨ ਲਾਲ ਬੌਧ ਪ੍ਰਧਾਨ ਭਾਰਤੀਆਂ ਬੋਧ ਮਹਾਂਸਭਾ (ਰਜਿ) ਪੰਜਾਬ ਬੁੱਧਿਸ਼ਟ ਨੇ ਕਿਹਾ ਕਿ ਤਥਾਗਤ ਬੁੱਧ ਨੇ ਸਾਨੂੰ ਪੰਚਸ਼ੀਲ ਦਿੱਤੇ ਹਨ। ਜਿਸ ਨੂੰ ਗ੍ਰਹਿਣ ਕਰਨ ਨਾਲ ਮਨੁੱਖਤਾ ਵਿੱਚ ਸਮਾਨਤਾ, ਸੁਤੰਤਰਤਾ ਤੇ ਭਾਈਚਾਰਾ ਕਾਇਮ ਹੁੰਦਾ ਹੈ।

ਰਮੇਸ਼ ਕੌਲ ਫਗਵਾੜਾ ਐਕਸ ਐਮ.ਸੀ. ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘੱਟ ਗਿਣਤੀ ਕਮਿਸ਼ਨ ਵਿੱਚ ਬੋਧੀਆਂ ਦੇ ਇਕ ਨੁਮਾਇੰਦੇ ਨੂੰ ਸ਼ਾਮਿਲ ਕੀਤਾ ਜਾਵੇ।

ਉਹਨਾਂ ਕਿਹਾ ਕਿ ਤਥਾਗਤ ਬੁੱਧ ਇੱਕ ਐਸੇ ਮਹਾਂਪੁਰਸ਼ ਹਨ ,ਜਿਨਾਂ ਨੇ ਵਿਸ਼ਵ ਦੀ ਮਨੁੱਖਤਾ ਨੂੰ ਅਹਿੰਸਾ ਅਤੇ ਸ਼ਾਂਤੀ ਦਾ ਉਪਦੇਸ਼ ਦਿੱਤਾ। ਔਰਤਾਂ ਨੂੰ ਵੀ ਬਰਾਬਰਤਾ ਦੇ ਕੇ ਆਪਣੇ ਸੰਘ ਵਿੱਚ ਸ਼ਾਮਿਲ ਕੀਤਾ। ਸੁਰੇਸ਼ ਕੁਮਾਰ ਬੋਧ, ਜੀ ਨੇ ਕਿਹਾ ਕਿ ਸਾਨੂੰ ਬਹੁਜਨ ਮਹਾਂਪੁਰਸ਼ਾਂ- ਜੋਤੀਬਾ ਫੂਲੇ, ਸ਼ਾਹੂ ਜੀ ਮਹਾਰਾਜ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਵਿਚਾਰਧਾਰਾ ਅਤੇ ਸਿੱਖਿਆਵਾਂ ਨੂੰ ਆਪਣੀ ਜਿੰਦਗੀ ਵਿੱਚ ਅਪਣਾਉਣਾ ਚਾਹੀਦਾ ਹੈ। ਜਿਸ ਨਾਲ ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ਦਾ ਸੰਦੇਸ਼ ਘਰ -ਘਰ ਜਾਂਦਾ ਹੈ।

ਇਹ ਧਰਨਾ ਬੜੀ ਸ਼ਾਂਤਮਈ ਢੰਗ ਨਾਲ ਦਿੱਤਾ ਗਿਆ। ਇਸ ਧਰਨੇ ਵਿੱਚ ਸੀਤਾ ਕੌਲ ਸਾਬਕਾ ਐਮ.ਸੀ. ਫਗਵਾੜਾ,ਚੰਚਲ ਬੌਧ ਸਿਧਾਰਥ ਨਗਰ,ਮੁੰਨਾ ਲਾਲ ਬੌਧ, ਐਡਵੋਕੇਟ ਦੀਪਕ ਕੁਮਾਰ , ਪ੍ਰਸ਼ੋਤਮ ਲਾਲ ਜੇਤਵੰਨ ਬੁੱਧ ਵਿਹਾਰ ਨਕੋਦਰ,ਹਰਭਜਨ ਲਾਲ ਨਿਮਤਾ , ਪ੍ਰਿੰਸੀਪਲ ਪਰਮਜੀਤ ਜੱਸਲ,ਗੌਤਮ ਬੋਧ, ਨਰਿੰਦਰ ਬੌਧ , ਰਜਿੰਦਰ ਕੁਮਾਰ ਜੱਸਲ ਅਤੇ ਚਮਨ ਸਾਂਪਲਾ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਵੀ ਸੰਬੋਧਨ ਕੀਤਾ।

ਇਹਨਾਂ ਤੋਂ ਇਲਾਵਾ ਰਮੇਸ਼ ਬੰਗੜ, ਤੇਜਪਾਲ ਸਿੰਘ ਕਪੂਰਥਲਾ ਆਰ.ਸੀ.ਐਫ., ਗੁਰਮੀਤ ਸਾਂਪਲਾ,ਡਾ. ਸਤਪਾਲ , ਵਿੱਕੀ, ਲਵ ਗੌਤਮ, ਵਿਜੇ ਕੁਮਾਰ ਬੋਧੀ , ਸੰਦੀਪ ਕੁਮਾਰ, ਜਤਿੰਦਰ ਕੁਮਾਰ, ਮਨਜੀਤ ਸਿੰਘ, ਮੇਹਰ ਚੰਦ, ਐਡਵੋਕੇਟ ਰਾਜ ਕੁਮਾਰ ਬੈਂਸ, ਰਾਮ ਖੇਲਾਵਨ ਲਾਲ ਆਰ.ਸੀ.ਐਫ. ਕਪੂਰਥਲਾ, ਮੁਲਖ ਰਾਜ ਆਦਿ ਧਰਨੇ ਵਿੱਚ ਸ਼ਾਮਿਲ ਸਨ ।

Previous articleਬਾਬਾ ਸਾਹਿਬ ਜੀ ਦੇ ਮਿਸ਼ਨ ਲਈ ਜਿੰਦ ਜਾਨ ਲਗਾ ਕੇ ਆਪਣੀ ਜਿੰਦਗੀ ਜਿਉਣ ਵਾਲੇ ਉੱਘੇ ਮਿਸ਼ਨਰੀ ਸਾਥੀ ਸ੍ਰੀ ਮਦਨ ਸਰੋਏ ਨਹੀਂ ਰਹੇ
Next articleਆਮ ਨਾਗਰਿਕਾਂ ਨੂੰ ਵੱਡਾ ਝਟਕਾ, ਪੈਟਰੋਲ 8.36 ਰੁਪਏ ਅਤੇ ਡੀਜ਼ਲ 10.39 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।