HOME ਬਾਬਾ ਸਾਹਿਬ ਜੀ ਦੇ ਮਿਸ਼ਨ ਲਈ ਜਿੰਦ ਜਾਨ ਲਗਾ ਕੇ ਆਪਣੀ ਜਿੰਦਗੀ...

ਬਾਬਾ ਸਾਹਿਬ ਜੀ ਦੇ ਮਿਸ਼ਨ ਲਈ ਜਿੰਦ ਜਾਨ ਲਗਾ ਕੇ ਆਪਣੀ ਜਿੰਦਗੀ ਜਿਉਣ ਵਾਲੇ ਉੱਘੇ ਮਿਸ਼ਨਰੀ ਸਾਥੀ ਸ੍ਰੀ ਮਦਨ ਸਰੋਏ ਨਹੀਂ ਰਹੇ

1

ਸਮਾਜ ਵੀਕਲੀ ਯੂ ਕੇ-

ਬਾਬਾ ਸਾਹਿਬ ਜੀ ਦੇ ਮਿਸ਼ਨ ਲਈ ਜਿੰਦ ਜਾਨ ਲਗਾ ਕੇ ਆਪਣੀ ਜਿੰਦਗੀ ਜਿਉਣ ਵਾਲੇ ਬਹੁਤ ਹੀ ਉੱਘੇ ਮਿਸ਼ਨਰੀ ਸਾਥੀ ਸ੍ਰੀ ਮਦਨ ਸਰੋਏ ਜੀ ਅੱਜ ਇਸ ਪਰਿਵਰਤਨਸੀਲ, ਅਨਿਚਾਵਤ, ਅਨਾਤਮ ਸੰਸਾਰ ਵਿੱਚੋ ਮਨ ਅਤੇ ਸਰੀਰ ਤੋਂ ਅਲੱਗ ਹੋ ਕੇ ਨਿਰਵਾਣਿਕ ਯਾਤਰਾ ਤੇ ਚਲੇ ਗਏ ਹਨ ਜਿਸ ਦਾ ਨਾ ਤਾਂ ਆਦਿ ਹੈ ਅਤੇ ਨਾ ਹੀ ਅੰਤ ਹੈ….

ਭਾਵ ਕਿ ਸਦਾ ਇਸ ਪ੍ਰਵਰਨਸੀਲ ਸੰਸਾਰ ਵਿੱਚੋਂ ਸਦਾ ਲਈ ਚਲੇ ਗਏ ਹਨ ਪਰ ਆਪਣੇ ਸਮਾਜ ਦੇ ਦਿਲਾਂ ਵਿੱਚ ਅਜਿਹੀ ਧੜਕਣ ਛੱਡ ਗਏ ਹਨ ਕਿ ਜਿਸ ਹਿਰਦੇ ਨੇ ਵੀ ਉਹਨਾਂ ਨਾਲ ਪੰਜ ਮਿੰਟ ਦਾ ਵੀ ਸਮਾਂ ਬਤੀਤ ਕੀਤਾ ਹੋਵੇਗਾ, ਉਹ ਆਪਣੇ ਦਿਲ ਦੀ ਧੜਕਣ ਵਾਂਗ ਹਮੇਸ਼ਾ ਉਹਨਾਂ ਨੂੰ ਯਾਦ ਕਰਦਾ ਰਹੇਗਾ।

ਅਜਿਹੇ ਇਨਸਾਨ ਇਸ ਸੰਸਾਰ ਵਿੱਚ ਅਰਬਾਂ ਦੀ ਗਿਣਤੀ ਵਿੱਚੋ ਇੱਕ ਹੀ ਹੁੰਦੇ ਹਨ ਜੋ ਆਪਣੇ ਮਹਾਂਪੁਰਸ਼ਾ ਦਾ ਅੰਦੋਲਨ ਪੂਰੀ ਇਮਾਨਦਾਰੀ ਨਾਲ ਚਲਾਉਂਦੇ ਹਨ ਅਤੇ ਸਮਾਜ ਦੀ ਹਰੇਕ ਮੁਸਕਿਲ ਨੂੰ ਹੱਲ ਕਰਨ ਲਈ ਸਦਾ ਤਿਆਰ ਰਹਿੰਦੇ ਹਨ।

ਸ੍ਰੀਮਾਨ ਮਦਨ ਸਰੋਏ ਜੀ ਦੇ ਸਮਾਜ ਲਈ ਕੀਤੇ ਕੰਮ ਉਹਨਾਂ ਨੂੰ ਸਮਾਜ ਵਿੱਚੋਂ ਕਦੀ ਵੀ ਵਿਛੜਨ ਨਹੀਂ ਦੇਣਗੇ ਅਤੇ ਹਮੇਸ਼ਾ ਉਹਨਾਂ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।

ਅਸੀ ਆਪਣੇ ਸਮਾਜ ਵਲੋਂ ਅਤੇ ਗਰੁਪ ਦੇ ਸਾਰੇ ਸਾਥੀਆ ਵਲੋੰ ਸ੍ਰੀ ਮਦਨ ਸਰੋਏ ਜੀ ਦੇ ਕੀਤੇ ਯਾਦਗਾਰ ਮਿਸਨਰੀ ਕੰਮਾਂ ਨੂੰ ਯਾਦ ਕਰਦੇ ਹੋਏ ਆਪਣੇ ਪਵਿੱਤਰ ਮਨ ਨਾਲ ਉਹਨਾਂ ਨੂੰ ਸਰਧਾ ਅਰਪਣ ਕਰਦੇ ਹਾਂ ਅਤੇ ਕੁਦਰਤ ਦਾ ਕਾਨੂੰਨ ਜੋ ਕਿ ਬਦਲਣਸੀਲ ਹੈ, ਨੂੰ ਪ੍ਰਵਾਨ ਕਰਨ ਦਾ ਬਲ ਪ੍ਰਾਪਤ ਕਰਨ ਲਈ ਮੰਗਲ ਮੈਤਰੀ ਅਰਪਣ ਕਰਦੇ ਹਾਂ ਅਤੇ ਸਭ ਗਰੁੱਪ ਦੇ ਸਾਥੀਆ ਨੂੰ ਵੀ ਇਸ ਸੱਚਾਈ ਨੂੰ ਹਮੇਸ਼ਾ ਮਨ ਵਿੱਚ ਯਾਦ ਕਰਦੇ ਹੋਏ ਕੁਸਲ ਕਰਮ ਕਰਨ ਲਈ ਤਥਾਗਤ ਬੁੱਧ ਜੀ ਦੀਆ ਸਿਖਿਆਵਾਂ ਤੇ ਅਮਲ ਕਰਨ ਲਈ ਮੰਗਲ ਕਾਮਨਾਵਾਂ ਅਰਪਣ ਕਰਦੇ ਹਾਂ।॥॥

ਅਨਿਚਾਵਤ ਸੰਖਾਰਾ, ਉਤਪਾਦ ਵੈਅ ਧੰਮਿਨੋ
ਉਪਜਿਤਵਾ ਨਿਰਜੰਤੀ ਤੇ ਸੰਘ ਵੂਪਸਮੂਹ ਸੁੱਖੋ

ਸਾਰੇ ਸੰਖਾਰ ਅਨਿਤ ਭਾਵ ਝੂਠ ਹਨ, ਜਿਸ ਨੇ ਜਨਮ ਲਿਆ ਉਸ ਦਾ ਅੰਤ ਵੀ ਹੋਣਾ ਹੈ ਅਤੇ ਜੋ ਕੋਈ ਮਨੁਖ ਇਸ ਸੱਚ ਨੂੰ ਜਾਣ ਲੈਂਦਾ ਹੈ ਉਹ ਆਪਣੇ ਦੁੱਖਾ ਤੋਂ ਮੁਕਤੀ ਪਾ ਸਕਦਾ ਹੈ।

ਭਵਤੂ ਸਭ ਮੰਗਲਂ …. ਸਾਧੂ ਸਾਧੂ ਸਾਧੂ

Previous articleਪੰਜਾਬੀ ਆਰਟਸ ਐਂਡ ਲਿਟਰੇਰੀ ਸਹਿਤ ਸਭਾ ਨੇ ਡਾਕਟਰ ਹਰੀਸ਼ ਮਲਹੋਤਰਾ ਦੀ ਕਿਤਾਬ, ‘ਅੰਧ ਵਿਸ਼ਵਾਸ’, ਨੂੰ ਰਿਲੀਜ਼ ਕੀਤਾ
Next articleਬੁੱਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਬੁੱਧਿਸ਼ਟ ਭਾਈਚਾਰੇ ਵੱਲੋਂ ਡਾ. ਅੰਬੇਡਕਰ ਚੌਂਕ ਜਲੰਧਰ ਵਿਖੇ ਧਰਨਾ ਦਿੱਤਾ ਗਿਆ