ਸਮਾਜ ਵੀਕਲੀ ਯੂ ਕੇ
ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਮਸ਼ਾਲ ਮਾਰਚ ਅੱਜ 17 ਤਰੀਕ ਨੂੰ ਸ਼ਾਮ 5 ਵਜੇ ਫਗਵਾੜਾ ਪਹੁੰਚਿਆ, ਇਹ ਮਸ਼ਾਲ ਮਾਰਚ ਡਾ ਅੰਬੇਡਕਰ ਪਾਰਕ ਹਦੀਆਬਾਦ ਤੋਂ ਹੁੰਦਾ ਹੋਇਆ ਬੁੱਧ ਵਿਹਾਰ ਸਤਨਾਮ ਪੁਰਾ, ਡਾ ਅੰਬੇਡਕਰ ਪਾਰਕ ਹਰਗੋਬਿੰਦ ਨਗਰ ਅਤੇ ਅੰਤਿਮ ਪੜਾਵ ਵਿੱਚ ਡਾ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਪਹੁੰਚਿਆ। ਜਿੱਥੇ ਸਮੂਹ ਸ਼੍ਰੀ ਗੁਰੂ ਰਵਿਦਾਸ ਸਭਾ, ਅੰਬੇਡਕਰ ਸੈਨਾ ਮੂਲ ਨਿਵਾਸੀ, ਸੰਘ ਮਿਤਾ ਬੁੱਧ ਵਿਹਾਰ, ਡਾ ਅੰਬੇਡਕਰ ਪਾਰਕ ਹਦੀਆਬਾਦ ਦੀ ਪ੍ਰਬੰਧਕ ਕਮੇਟੀ ਵਲੋਂ ਮਸ਼ਾਲ ਮਾਰਚ ਦਾ ਸਵਾਗਤ ਕੀਤਾ ਗਿਆ।
ਡਾ ਅੰਬੇਡਕਰ ਭਵਨ ਅਰਬਨ ਅਸਟੇਟ ਫਗਵਾੜਾ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਹਰਭਜਨ ਸਾਂਪਲਾ, ਧੱਮਾਚਾਰੀਆ ਅਚੱਲ ਕਿਰਤੀ, ਭਿਕਸੁਨੀ ਧੱਮਾ ਆਨੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮਸ਼ਾਲ ਮਾਰਚ ਬੀ ਟੀ ਐਕਟ 1949 ਨੂੰ ਰੱਦ ਕਰਕੇ ਬੋਧ ਗਯਾ ਬਿਹਾਰ ਦੇ ਬੁੱਧ ਵਿਹਾਰ ਦਾ ਕੰਟਰੋਲ ਬੋਧ ਭਿਕਸ਼ੂ ਸੰਘ ਨੂੰ ਦੇਣ ਦੇ ਸੰਬੰਧ ਵਿਚ ਪੂਰੇ ਦੇਸ਼ ਵਿੱਚ ਕੱਢਿਆ ਜਾ ਰਿਹਾ ਹੈ।
ਪ੍ਰੋਗਰਾਮ ਦਾ ਸੰਚਾਲਨ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਜਨਰਲ ਸਕੱਤਰ ਘਨਸ਼ਾਮ ਨੇ ਕੀਤਾ। ਪ੍ਰੋਗਰਾਮ ਵਿਚ ਸਭਾ ਦੇ ਪ੍ਰਧਾਨ ਜਗਨਨਾਥ , ਅਵਤਾਰ ਸਿੰਘ ਦਰਦੀ, ਰਾਮਜੀ ਬਾਂਸਲ, ਕੇ ਕੇ ਗੁਰੂ, ਸੋਹਣ ਸਹਿਜਲ, ਐੱਸ ਐਲ ਵਿਰਦੀ, ਬੰਸੋ ਦੇਵੀ, ਸੂਬੇਦਾਰ ਕਿਸ਼ਨ ਸਿੰਘ, ਰਮੇਸ਼ ਕੌਲ, ਹਰਭਜਨ ਲਾਲ, ਸੁਰਿੰਦਰ ਸਿੰਘ ਚਾਚੋਕੀ, ਅਸ਼ੋਕ ਭਾਟੀਆ, ਬਲਵਿੰਦਰ ਬੋਧ, ਧਰਮਵੀਰ, ਮਨੀ ਅੰਬੇਡਕਰੀ, ਮਨਜੀਤ ਅਤੇ ਅੰਬੇਡਕਰ ਸੈਨਾ ਮੂਲ ਨਿਵਾਸੀ ਦੇ ਬਹੁਤ ਸਾਰੇ ਮੈਂਬਰ, ਸ਼੍ਰੀ ਗੁਰੂ ਰਵਿਦਾਸ ਸਭਾ ਦੇ ਮੈਂਬਰ ਸੋਹਣ ਲਾਲ ਬਾਗਲਾ, ਡਾ ਤੀਰਥ ਬਸਰਾ, ਕੁਲਦੀਪ ਸਿੰਘ, ਜਰਨੈਲ ਸਿੰਘ, ਨਸੀਬ ਚੰਦ, ਭਾਗ ਮਲ, ਆਰ ਕੇ ਸੰਧੂ, ਤਰਸੇਮ ਸੱਲ੍ਹਣ, ਬਲਦੇਵ ਜੌਹਲ, ਗੁਰਮੇਜ ਸਿੰਘ, ਸੰਤੋਸ਼ ਹੀਰ, ਸਿੰਗਾਰਾ ਸਿੰਘ, ਸੁਰਿੰਦਰ ਕੁਮਾਰ, ਰਾਮ ਸਰਨ ਸਰੋਆ, ਚਮਨ ਲਾਲ, ਹੀਰਾ ਲਾਲ, ਪ੍ਰੇਮ ਲਾਲ, ਪਰਵਿੰਦਰ ਰਾਜੂ,ਗੁਰਦਿਆਲ ਰਾਮ, ਰੰਜੀਵ ਕੁਮਾਰ, ਰੇਸ਼ਮ ਲਾਲ ਮਹਿਮੀ, ਹਰਬਲਾਸ ਬੰਗਾ, ਭਾਈ ਮੱਖਣ ਸਿੰਘ, ਦੇਵਿੰਦਰ ਸਿੰਘ, ਜ਼ੋਰਾਵਰ ਸਿੰਘ, ਨੱਛਤਰ ਸਿੰਘ, ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ।

Lambra Sh Sohan Lal Gindha and School staff


Jetvan Buddha Vihar, Ambedkar Nagar Nakodar

Dr Ambedkar public school Nakodar

Bath Kalan

Dr Ambedkar park Bootan Mandi Jalandhar Devinder Gogi MC BSP and Jagdish Disha BSP leader welcomed Mashal Yatra

Ambedkar Bhawan Trust Jalandhar Prof Gian Chand kaul and Baldev Raj Bhardwaj welcomed Mashal Yatra
Mashal Yatra also welcomed at Dr Ambedkar park Hadiabad, Sangh Mitra Buddha Vihar Phagwara, Ambedkar park Hargobind Pura Phagwara and Ambedkar Bhawan Urban Estate Phagwara



