ਸਿਵਲ ਸਰਜਨ ਦਫਤਰ ਵਿਖੇ ਅਲਟਰਾਸਾਊਂਡ ਇਮਪੈਨਲ ਡਾਇਗਨੋਸਟਿਕ ਸੈਂਟਰਾਂ ਦੀ ਰਿਵਿਊ ਮੀਟਿੰਗ ਕੀਤੀ ਗਈ

ਨਵਾਂਸ਼ਹਿਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਜਸਪ੍ਰੀਤ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਂਸ ਮੀਡੀਆ ਵਿੰਗ ਦੇ ਸੈਮੀਨਾਰ ਹਾਲ ਵਿਖੇ ਅਲਟਰਾ ਸਾਊਂਡ ਇਮਪੈਨਲਡ ਡਾਇਗਨੋਸਟਿਕ ਸੈਂਟਰਾਂ ਦੀ ਰਿਵਿਊ ਮੀਟਿੰਗ ਲਈ ਗਈ ।ਇਸ ਮੀਟਿੰਗ ਵਿੱਚ ਪ੍ਰੋਗਰਾਮ ਅਫਸਰ ਡਾਕਟਰ ਰੇਨੂ ਮਿੱਤਲ ਅਤੇ ਡੀ ਐਮ ਸੀ ਡਾਕਟਰ ਹਰਪ੍ਰੀਤ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਇਚਾਰਜ ਬੰਗਾ ਡਾਕਟਰ ਜਸਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਸ ਸੀ ਮੁਕੰਦਪੁਰ ਡਾਕਟਰ ਜਤਿੰਦਰ ਸਿੰਘ ਜੀ ਵੱਲੋਂ ਖਾਸ ਤੌਰ ਤੇ ਭਾਗ ਲਿਆ ਗਿਆ ।ਸਿਵਿਲ ਸਰਜਨ ਡਾਕਟਰ ਜਸਪ੍ਰੀਤ ਕੌਰ ਜੀ ਨੇ ਕਿਹਾ ਕਿ ਇਮਪੈਨਲਡ ਡਾਇਗਨੋਸਟਿਕ ਸੈਂਟਰਾਂ ਦੇ ਬਿੱਲ ਅਤੇ ਉਹਨਾਂ ਦੀਆਂ ਰਿਪੋਰਟਾਂ ਨੂੰ ਚੈੱਕ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਨੇ ਕਿਹਾ ਕਿ ਸੀ ਐਸ ਸੀ ਮੁਕੰਦਪੁਰ ਤੇ ਸੀ ਐਸ ਸੀ ਬੰਗਾ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਮਰੀਜ਼ਾਂ ਦੀ ਓ ਪੀ ਡੀ ਸਲਿਪ ਦੇਖ ਕੇ ਆਪਣਾ ਰਿਕਾਰਡ ਮੁਕੰਮਲ ਕਰਨ ਸਿਵਿਲ ਸਰਜਨ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਵਿੱਚ 14 ਡਾਇਗਨੋਸਟਿਕ ਸੈਂਟਰਾਂ ਦੀ ਇਹ ਜੋ ਮੀਟਿੰਗ ਰੱਖੀ ਗਈ ਹੈ ਇਸ ਦਾ ਮਨੋਰਥ ਸਿਹਤ ਵਿਭਾਗ ਅਤੇ ਅਲਟਰਾਸਾਊਂਡ ਇੰਪੈਨਲਡ ਡਾਇਗਨੋਸਟਿਕ ਸੈਂਟਰਾਂ ਨਾਲ ਤਾਲਮੇਲ ਕਰਕੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਮੌਕੇ ਅਲਟਰਾਸਾਊਂਡ ਇੰਪੈਨਲਡ ਡਾਇਗਨੋਸਟਿਕ ਸੈਂਟਰਾਂ ਦੇ ਨੁਮਾਇੰਦਿਆਂ ਵੱਲੋਂ ਪੂਰਾ ਭਰੋਸਾ ਦਵਾਇਆ ਗਿਆ ਕਿ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ ਤੇ ਉਹਨਾਂ ਨੂੰ ਗਾਈਡ ਲਾਈਨਜ਼ ਮੁਤਾਬਕ ਹੀ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ,ਹਰਨੇਕ ਸਿੰਘ ਜ਼ਿਲ੍ਹਾ ਪੀ ਐਨ ਡੀ ਟੀ ਕੋਆਰਡੀਨੇਟਰ, ਲਖਵੀਰ ਭੱਟੀ , ਨਿਰਮਲ ਸਿੰਘ ਰਾਣਾ ਵਲੋਂ ਸਪੂਰਨ ਸਹਿਯੋਗ ਦਿੱਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨਵਾਂਸ਼ਹਿਰ ਦੇ ਇਤਿਹਾਸਕ ਬਾਰਾਦਰੀ ਬਾਗ਼ ਦੀ ਹੋਵੇਗੀ ਕਾਇਆ ਕਲਪ – ਮਲਵਿੰਦਰ ਸਿੰਘ ਕੰਗ
Next articleਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਦੋ ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ