ਨਵੀਂ ਦਿੱਲੀ (ਸਮਾਜ ਵੀਕਲੀ): ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਜੰਗ ਲੱਗਣ ਤੋਂ ਹੁਣ ਤੱਕ ਉਨ੍ਹਾਂ 10 ਹਜ਼ਾਰ ਰੂਸੀ ਸੈਨਿਕਾਂ ਨੂੰ ਹਲਾਕ ਕੀਤਾ ਹੈ। ਯੂਕਰੇਨੀ ਹਥਿਆਰਬੰਦ ਬਲਾਂ ਮੁਤਾਬਕ 269 ਰੂਸੀ ਟੈਂਕ, 945 ਬਖ਼ਤਰਬੰਦ ਵਾਹਨ, 105 ਆਰਟਿਲਰੀ ਸਿਸਟਮ, 50 ਐਮਐਲਆਰਜ਼, 19 ਏਅਰ ਡਿਫੈਂਸ, 39 ਜਹਾਜ਼, 40 ਹੈਲੀਕੌਪਟਰ ਤਬਾਹ ਕਰ ਦਿੱਤੇ ਗਏ ਹਨ। ਯੂਕਰੇਨੀ ਬਲਾਂ ਦੇ ਜਨਰਲ ਸਟਾਫ਼ ਨੇ ਦੱਸਿਆ ਕਿ ਰੂਸੀ ਸੈਨਿਕਾਂ ਦੀ ਹਿੰਮਤ ਟੁੱਟ ਰਹੀ ਹੈ, ਸੈਨਿਕ ਤੇ ਅਧਿਕਾਰੀ ਸਮਰਪਣ ਕਰ ਰਹੇ ਹਨ, ਹਥਿਆਰ ਤੇ ਹੋਰ ਚੀਜ਼ਾਂ ਛੱਡ ਕੇ ਭੱਜ ਰਹੇ ਹਨ। ਯੂਕਰੇਨ ਦੇ ਰੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਰੂਸੀ ਫ਼ੌਜ ਦਾ ਅਸਲਾ ਖ਼ਤਮ ਹੋ ਰਿਹਾ ਹੈ। ਰੂਸ ਨੇ ਕਿਹਾ ਕਿ ਉਨ੍ਹਾਂ ਯੂਕਰੇਨ ਦੇ 2037 ਫ਼ੌਜੀ ਟਿਕਾਣੇ ਤਬਾਹ ਕਰ ਦਿੱਤੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly