ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਰਸੂਖਦਾਰ ਸੰਸਦ ਮੈਂਬਰਾਂ ਨੇ ਬਲਬੀਰ ਸਿੰਘ ਸੋਢੀ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਸੋਢੀ ਪਹਿਲੇ ਅਮਰੀਕਨ ਸਿੱਖ ਸਨ, ਜਿਹੜੇ 9/11 ਦੇ ਅਤਿਵਾਦੀ ਹਮਲੇ ਤੋਂ ਬਾਅਦ ਨਸਲੀ ਹਮਲੇ ਦਾ ਸ਼ਿਕਾਰ ਬਣੇ। ਅਮਰੀਕਾ ਦੇ 9/11 ਦੇ ਅਤਿਵਾਦੀ ਹਮਲਿਆਂ ਵਿੱਚ 90 ਤੋਂ ਵੱਧ ਦੇਸ਼ਾਂ ਦੇ 3,000 ਲੋਕ ਮਾਰੇ ਗਏ ਸਨ। ਹਮਲੇ ਦੇ ਸਿਰਫ ਚਾਰ ਦਿਨਾਂ ਬਾਅਦ ਬਲਬੀਰ ਨੂੰ ਐਰੀਜ਼ੋਨਾ ਗੈਸ ਸਟੇਸ਼ਨ ਦੇ ਬਾਹਰ ਕਥਿਤ ਤੌਰ ‘ਤੇ ਬਦਲਾ ਲੈਣ ਦੇ ਇਰਾਦੇ ਨਾਲ ਮਾਰ ਦਿੱਤਾ ਗਿਆ ਸੀ। ਉਹ ਅਮਰੀਕਾ ਵਿੱਚ ਅਜਿਹਾ ਪਹਿਲਾ ਵਿਅਕਤੀ ਸੀ, ਜਿਸ ਦਾ ਕਤਲ 2001 ਵਿੱਚ ਕੀਤੇ ਗਏ ਹਮਲਿਆਂ ਦਾ ਬਦਲਾ ਲੈਣ ਦੇ ਇਰਾਦੇ ਨਾਲ ਕੀਤਾ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly