‘ਹਰ ਥਾਂ ਨਾਨਕ’ ਟਰੈਕ ਨਾਲ ਗਾਇਕ ਗੁਣਗੀਤ ਮੰਗਲ ਨੇ ਭਰੀ ਹਾਜ਼ਰੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) : ਪ੍ਰਸਿੱਧ ਗੀਤਕਾਰ ਤੇ ਨਾਵਲਕਾਰ ਮੰਗਲ ਹਠੂਰ ਨੇ ਆਪਣੀ ਲਖਤੇਜਿਗਰ ਗਾਇਕ ਗੁਣਗੀਤ ਮੰਗਲ ਪਾਸੋਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਨਤਮਸਤਕ ਹੁੰਦਿਆਂ ਸਿੰਗਲ ਟਰੈਕ ‘ ਹਰ ਥਾਂ ਨਾਨਕ’ ਨਾਲ ਹਾਜ਼ਰੀ ਭਰਵਾਈ ਹੈ।

ਜਿਸ ਪ੍ਰਤੀ ਜਾਣਕਾਰੀ ਦਿੰਦਿਆਂ ਗੀਤਕਾਰ ਅਤੇ ਪੇਸ਼ਕਾਰ ਮੰਗਲ ਹਠੂਰ ਨੇ ਦੱਸਿਆ ਕਿ ਸ਼ੋਸ਼ਲ ਮੀਡੀਏ ਤੇ ਇਸ ਟਰੈਕ ਨੂੰ ਨਾਨਕ ਨਾਮ ਲੇਵਾ ਸੰਗਤਾਂ ਦੇ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਟਰੈਕ ਨੂੰ ਮੰਗਲ ਹਠੂਰ ਅਤੇ ਸਿੰਧੂ ਰੰਧਾਵਾ ਨੇ ਕਲਮਬੱਧ ਕੀਤਾ ਹੈ। ਮੰਗਲ ਹਠੂਰ ਪ੍ਰਾਊਡਲੀ ਪ੍ਰੈਜੇਂਟ ਨੇ ਇਸ ਨੂੰ ਪੇਸ਼ ਕੀਤਾ ਹੈ ਅਤੇ ਇਸ ਦਾ ਸੰਗੀਤ ਹੈਰੀ ਸੰਧੂ ਰਵਾਇਤੀ ਅੰਦਾਜ਼ ਵਿਚ ਦਿੱਤਾ ਹੈ। ਵੀਡੀਓ ਸੇਵਾਵਾਂ ਰਘੁਬੀਰ ਢੁੱਡੀਕੇ ਨੇ ਨਿਭਾਈਆਂ ਹਨ।

Previous article‘ਬਾਬਾ ਨਾਨਕ’ ਟਰੈਕ ਨਾਲ ਹਾਜ਼ਰ ਹੋਇਆ ਗਾਇਕ ਅਮਰ ਸਿੰਘ ਲਿੱਤਰਾਂ
Next article‘ਗੁਰੂ ਨਾਨਕ’ ਟਰੈਕ ਨਾਲ ਹਾਜ਼ਰ ਹੋਇਆ ਚਮਕੌਰ ਖੱਟੜਾ