ਦੋ ਗੱਲਾਂ…

(ਸਮਾਜ ਵੀਕਲੀ)

ਜਿੱਥੇ ਕਦਰ ਨਾ ਹੋਵੇ ਧੇਲਾ ਦੀ,
ਉੱਥੇ ਭੁੱਲ ਕੇ ਵੀ ਕਦੇ ਜਾਓ ਨਾ,
ਜੇ ਬੁਖਾਰ ਹੋਵੇ ਕਾਫ਼ੀ ਚੜ੍ਹਿਆ ,
ਤਾਂ ਕਦੇ ਵੀ ਤੁਸੀਂ ਨਹਾਓ ਨਾ,
ਗਰਮੀ ਭਾਵੇਂ ਜਿੰਨੀ ਮਰਜ਼ੀ ਹੋਵੇ ,
ਪਰ ਵਾਰ – ਵਾਰ ਆਈਸਕ੍ਰੀਮ ਖਾਓ ਨਾ ,
ਆਪਣਿਆਂ ਕੋਲੋਂ ਹਾਰ ਜਾਣਾ ਹੁੰਦਾ ਚੰਗਾ,
ਪਰ ਆਪਣਿਆਂ ਨੂੰ ਕਦੇ ਵੀ ਹਰਾਓ ਨਾ,
ਸੁਆਦਲਾ ਭੋਜਨ ਲਗਦਾ ਬਹੁਤ ਚੰਗਾ ,
ਪਰ ਬਹੁਤੀ ਮਿਰਚ ਕਦੇ ਵੀ ਖਾਓ ਨਾ ,
ਦੋ ਭਰਾਵਾਂ ਦਾ ਪਿਆਰ ਹੁੰਦਾ ਬਹੁਤ ਉੱਚਾ – ਸੁੱਚਾ,
ਦੋਵਾਂ ਵਿੱਚ ਫੁੱਟ ਕਦੇ ਵੀ ਪਾਓ ਨਾ ,
ਪੈਸੇ ਦੇ ਲੈਣ – ਦੇਣ ਵਿੱਚ ਰਹੋ ਹਮੇਸ਼ਾ ਕੋਰੇ ,
ਇਸ ਵਿਸ਼ੇ ‘ਤੇ ਕਦੇ ਵੀ ਸ਼ਰਮਾਓ ਨਾ ,
ਹੱਕ – ਹਲਾਲ ਦੀ ਕਮਾਈ ਹੁੰਦੀ ਚੰਗੀ ,
ਹੱਕ ਪਰਾਇਆ ਕਦੇ ਵੀ ਖਾਓ ਨਾ ,
ਪੈ ਕੇ ਅੰਧ – ਵਿਸ਼ਵਾਸਾਂ ਵਿੱਚ ਕਦੇ ਵੀ ,
ਆਪਣਾ ਧਨ ਅਤੇ ਸਮਾਂ ਗੁਆਓ ਨਾ,
ਕਹਿੰਦੇ ” ਪਰ – ਨਾਰੀ ਪੈਨੀ ਛੁਰੀ ” ,
ਪਰ – ਨਾਰੀ ‘ਤੇ ਕਦੇ ਵੀ ਮਨ ਭਟਕਾਓ ਨਾ,
ਜਿੱਥੇ ਦੁੱਖ – ਦਰਦ ਵੰਡਾਉਣ ਵਾਲਾ ਨਾ ਹੋਵੇ ਕੋਈ,
ਉੱਥੇ ਭੁੱਲ ਕੇ ਵੀ ਦੁਖ ਆਪਣਾ ਸੁਣਾਊ ਨਾ ,
ਜਲਦਬਾਜ਼ੀ ਵਿੱਚ ਨਾ ਕਰੋ ਕੋਈ ਫ਼ੈਸਲਾ ,
ਗੁੱਸੇ ਵਿੱਚ ਵੀ ਫ਼ੈਸਲਾ ਕੋਈ ਸੁਣਾਓ ਨਾ ,
ਸੁਣੋ ਸਭ ਦੀ ,ਪਰ ਕਰੋ ਆਪਣੀ ਮਰਜ਼ੀ ,
ਗੱਲਾਂ ਬਹੁਤੀਆਂ ਵਿੱਚ ਕਿਸੇ ਦੇ ਆਓ ਨਾ ।


ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

 

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਬਿਨ ਪੀਏ ਭੀ ਲਿਖਤੇ ਹੈਂ
Next articleਪ੍ਰਚਾਰ_ਬਨਾਮ_ਵਪਾਰ