ਬਿਨ ਪੀਏ ਭੀ ਲਿਖਤੇ ਹੈਂ

(ਸਮਾਜ ਵੀਕਲੀ)– ਇਹ ਆਮ ਧਾਰਨਾ ਹੈ ਕਿ ਲੇਖਣੀ ਅਤੇ ਸ਼ਰਾਬ ਦਾ ਕਾਫੀ ਗੂੜ੍ਹਾ ਸੰਬੰਧ ਹੈ । ਪਰ ਇਸ ਸੋਚ ਦੇ ਪਿੱਛੇ ਕੋਈ ਠੋਸ ਸਬੂਤ, ਆਧਾਰ ਅਤੇ ਖਾਸ ਵਜ੍ਹਾ ਨਹੀਂ ਹੈ । ਲੇਖਕਾਂ ਨੂੰ ਬੁੱਧੀਜੀਵੀ ਵਰਗ ਕਿਹਾ ਜਾਂਦਾ ਹੈ । ਇਹ ਬੁੱਧੀਜੀਵੀ ਵਰਗ ਲੋਕਾਂ ਦਾ ਰਾਹ ਦਸੇਰਾ ਹੁੰਦਾ ਹੈ। ਲੋਕ ਲੇਖਕ ਦੀ ਨਿੱਜੀ ਜ਼ਿੰਦਗੀ ਤੋਂ ਵੀ ਕਾਫੀ ਕੁਝ ਸਿੱਖਦੇ ਹਨ ਅਤੇ ਇਸ ਵਰਗ ਦੇ ਪਦ – ਚਿੰਨ੍ਹਾਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ ।

ਅਨੇਕਾਂ ਮਹਾਨ ਲੇਖਕਾਂ , ਦਾਰਸ਼ਨਿਕਾਂ , ਕਵੀਆਂ , ਸਾਹਿਤਕਾਰਾਂ ਆਦਿ ਨੇ ਆਪਣੇ ਸ਼ਬਦਾਂ ਦੀ ਜਵਾਲਾ , ਸਿਰੜ , ਸਿਦਕ , ਤਾਂਘ, ਸੁਚੱਜੇ ਸਾਹਿਤ , ਪ੍ਰਤਿਭਾ ਅਤੇ ਪ੍ਰਤੀਬੱਧਤਾ ਨਾਲ ਅਤੇ ਪਰਮ ਪਿਤਾ ਪਰਮੇਸ਼ਰ ਦੀ ਮਿਹਰ ਸਦਕਾ ਦੁਨੀਆਂ ਵਿੱਚ ਨਾਮਣਾ ਖੱਟਿਆ ਅਤੇ ਸਮਾਜ ਨੂੰ ਸੁਚੱਜੀਆਂ ਸੇਧਾਂ ਦਿੱਤੀਆਂ । ਉਦਾਹਰਣ ਵੱਲੋਂ ਵਜੋਂ ਸ੍ਰੀ ਗੁਰੂ ਨਾਨਕ ਦੇਵ ਜੀ , ਬਾਬਾ ਫਰੀਦ ਜੀ , ਬੁੱਲ੍ਹੇ ਸ਼ਾਹ , ਸ਼ਾਹ ਹੁਸੈਨ , ਤੁਲਸੀ ਦਾਸ ਜੀ , ਭਗਤ ਕਬੀਰ ਜੀ , ਗੁਰੂ ਰਵਿਦਾਸ ਜੀ ਮਹਾਰਾਜ , ਅਨੇਕਾਂ ਭਗਤ ਕਵੀ , ਭਾਈ ਵੀਰ ਸਿੰਘ ਜੀ , ਸੂਫੀ ਪੀਰ ਪੈਗੰਬਰਾਂ ਨੇ ਦੁਨੀਆਂਦਾਰੀ ਤੋਂ ਉੱਪਰ ਉੱਠ ਕੇ ਅਤੇ ਪਰਮੇਸ਼ਵਰ ਦੇ ਨਾਮ ਵਿੱਚ ਰਮੇ ਰਹਿ ਕੇ ਉੱਚ ਕੋਟੀ ਦੀ ਸਾਹਿਤ ਰਚਨਾ ਕੀਤੀ , ਆਪਣਾ ਸਮੁੱਚਾ ਜੀਵਨ ਸਾਦਗੀ ਭਰਿਆ ਬਤੀਤ ਕੀਤਾ ਅਤੇ ਭਾਰਤੀ ਸਮਾਜ ਨੂੰ ਅਤੇ ਸਮੁੱਚੀ ਦੁਨੀਆਂ ਨੂੰ ਸਹੀ ਸੇਧ ਅਤੇ ਸਹੀ ਦਿਸ਼ਾ ਪ੍ਰਦਾਨ ਕੀਤੀ। ਅਨੇਕਾਂ ਮਹਿਲਾ ਲੇਖਕਾਂ ਨੇ ਬੇਬਾਕ ਲਿਖਤਾਂ ਲਿਖੀਆਂ ਅਤੇ ਮਰਦ ਪ੍ਰਧਾਨ ਸਮਾਜ ਦੇ ਬਾਰੇ ਵੀ ਕਾਫੀ ਕੁਝ ਲਿਖਿਆ । ਅਨੇਕਾਂ ਕੌਮੀ ਅਤੇ ਕੌਮਾਂਤਰੀ ਲੇਖਕਾਂ ਨੇ ਆਪਣੇ ਬੌਧਿਕ , ਸਿਰਜਣਾਤਮਿਕ ਅਤੇ ਰਚਨਾਤਮਕ ਸਕਤੀ ਨਾਲ ਲਿਖਤ ਰਚਨਾਵਾਂ ਦੀ ਮਹਾਨ ਰਚਨਾ ਕਰਕੇ ਸੰਸਾਰ ਵਿੱਚ ਲੋਹਾ ਮਨਵਾਇਆ ।

ਅਸੀਂ ਇਸ ਗੱਲ ਨੂੰ ਵੀ ਤਸਦੀਕ ਨਹੀਂ ਕਰ ਸਕਦੇ ਕਿ ਲਿਖਤ ਰਚਨਾ ਦਾ ਸ਼ਰਾਬ ਨਾਲ ਕੋਈ ਗਹਿਰਾ ਸੰਬੰਧ ਹੈ ਜਾਂ ਕੋਈ ਰੁਝਾਨ ਹੈ ; ਕਿਉਂਕਿ ਸ਼ਰਾਬ ਰਚਨਾਤਮਕਤਾ ਦਾ ਸਰੋਤ ਨਹੀਂ ਹੋ ਸਕਦੀ । ਲਿਖਤ ਰਚਨਾ ਅਤੇ ਸ਼ਰਾਬ ਆਦਿ ਨੂੰ ਆਪਸ ਵਿੱਚ ਜੋੜਨਾ ਬਿਲਕੁਲ ਹੀ ਤਰਕਹੀਣ ਅਤੇ ਨੈਤਿਕਤਾ ਦੇ ਵਿਰੁੱਧ ਹੈ । ਮਹਾਨ ਅਤੇ ਪਵਿੱਤਰ ਗੁਰਬਾਣੀ ਵਿੱਚ ਵੀ ਦਰਜ ਹੈ :
” ਜਿਤੁ ਪੀਤੈ ਮਤਿ ਦੁੂਰਿ ਹੋਏ ਬਰਲੁ ਪਵੈ ਵਿਚਿ ਆਏ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥” ਲਿਖਤ – ਕਲਾ ਕੇਵਲ ਪਰਮ ਪਿਤਾ ਪ੍ਰਮਾਤਮਾ ਦੀ ਮਿਹਰ ਸਦਕਾ ਅਤੇ ਲੇਖਕ ਦੀ ਮਹਾਨ ਘਾਲਣਾ ਅਤੇ ਮਿਹਨਤ ਸਦਕਾ ਹੀ ਨੇਪਰੇ ਚੜ੍ਹ ਸਕਦੀ ਹੈ , ਨਾ ਕਿ ਸ਼ਰਾਬ ਦੀ ਲੋਰ ਨਾਲ ; ਕਿਉਂਕਿ ਸ਼ਰਾਬ ਸਰੀਰਕ ਤੇ ਮਾਨਸਿਕ ਸਿਹਤ ਦੇ ਨਾਲ ਖਿਲਵਾੜ ਹੀ ਕਰਦੀ ਹੈ। ਇਸ ਲਈ ਬੁੱਧੀਜੀਵੀ ਵਰਗ ਨੂੰ ਇਸ ਸਬੰਧੀ ਸਵੈ – ਜ਼ਾਬਤੇ ਦੀ ਵੀ ਲੋੜ ਹੈ ।

” ਜਹ ਬਾਤ ਠੀਕ ਨਹੀਂ ,
ਕਿ ਪੀਤੇ ਹੈਂ ਤੋ ਲਿਖਤੇ ਹੈਂ ,
ਬਹੁਤ ਐਸੇ ਵੀ ਹੈਂ ,
ਜੋ ਬਿਨ ਪੀਏ ਵੀ ਲਿਖਤੇ ਹੈਂ ,
ਔਰ ਜਬ ਲਿਖਤੇ ਹੈਂ ,
ਤੋਂ ਪ੍ਰਮਾਤਮਾ ਦੀ ਕ੍ਰਿਪਾ ਸੇ,
ਲਿਖਤੇ ਹੀ ਰਹਿਤੇ ਹੈਂ ।”

ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleConverting a tragedy into a political opportunity
Next articleਦੋ ਗੱਲਾਂ…