HOME ਦਿਲਬਾਗ ਰਿਉਂਦ ਦੀਆਂ ਦੋ ਕਵਿਤਾਵਾਂ

ਦਿਲਬਾਗ ਰਿਉਂਦ ਦੀਆਂ ਦੋ ਕਵਿਤਾਵਾਂ

2
ਦਿਲਬਾਗ ਰਿਉਂਦ 

(ਸਮਾਜ ਵੀਕਲੀ)

01 . ਫਾਸਲੇ ਤੋਂ ਫੈਸਲਾ
ਪੂਰੀ ਉਮਰ
ਲੰਘ ਜਾਣ ‘ਤੇ
ਆਵਾਜ਼ ਦਿੱਤੀ ਹੈ ਉਸਨੇ
ਪਿੱਛੇ ਮੁੜਨਾ ਹੁਣ
ਔਖਾ ਹੀ ਨਹੀਂ
ਨਾ ਮੁਮਕਿਨ ਵੀ ਹੈ
ਕੋਈ ਇੱਛਾ
ਜਿਉਂਦੀ ਨਹੀਂ ਹੈ
ਜਿਉਂਦਿਆਂ ‘ਚ
ਹੋਣ ਦੀ।
02. ਸੰਵੇਦਨਾ
ਔਖੇ ਤੋਂ ਔਖਾ ਕੰਮ
ਸੌਖਾ ਪ੍ਰਤੀਤ ਹੋਵੇ
ਖਿੱਝਦਾ ਨਹੀਂ ਮਨ
ਲੰਮੇਰੀ ਉਡੀਕ ਤੋਂ ਵੀ
ਸੰਗੀਤਕ ਧੁਨਾਂ
ਟਹਿਕਣ
ਖੜਾਕ ‘ਚ ਵੀ
ਤੁਸੀਂ ਮੁਹੱਬਤ ‘ਚ ਹੋ।
ਦਿਲਬਾਗ ਰਿਉਂਦ 
ਜਿਲ੍ਹਾ -ਮਾਨਸਾ(ਪੰਜਾਬ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article ਵੇ ਰੱਬਾ।
Next articleMP Police resort to lathicharge on Cong workers, Bhopal unit chief receives severe injuries