ਰੂਸ ਦੀ ਬਣੀ ਮਿਜ਼ਾਈਲ ਪੋਲੈਂਡ ’ਚ ਡਿੱਗਣ ਕਾਰਨ ਦੋ ਮੌਤਾਂ: ਯੂਕਰੇਨ ਨੇ ਦਾਗ਼ੀ ਸੀ ਮਿਜ਼ਾਈਲ: ਅਮਰੀਕਾ

ਵਾਰਸਾ (ਸਮਾਜ ਵੀਕਲੀ) : ਪੋਲੈਂਡ ਦਾ ਕਹਿਣਾ ਹੈ ਕਿ ਰੂਸ ਦੀ ਬਣੀ ਮਿਜ਼ਾਈਲ ਦੇਸ਼ ਦੇ ਪੂਰਬੀ ਹਿੱਸੇ ਵਿੱਚ ਡਿੱਗੀ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਰੂਸ ਵੱਲੋਂ ਮਿਜ਼ਾਈਲ ਦਾਗਣ ਦੀ ਸੰਭਾਵਨਾ ਘੱਟ ਹੈ ਪਰ ਉਹ ਪੋਲੈਂਡ ਦੀ ਜਾਂਚ ਵਿੱਚ ਸਹਿਯੋਗ ਕਰਨਗੇ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਇਸ ਹਮਲੇ ਨੂੰ ਯੁੱਧ ਨੂੰ ਭੜਕਾਉਣਨ ਵਾਲਾ ਕਦਮ ਕਰਾਰ ਦਿੱਤਾ ਹੈ। ਉਧਰ ਰੂਸ ਨੇ ਅਜਿਹੀ ਕਿਸੇ ਕਾਰਵਾਈ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ ਅਮਰੀਕਾ ਨੇ ਕਿਹਾ ਹੈ ਕਿ  ਸ਼ੁਰੂਆਤੀ ਜਾਂਚ ਮੁਤਾਬਕ ਪੋਲੈਂਡ ‘ਚ ਡਿੱਗੀ ਮਿਜ਼ਾਈਲ ਨੂੰ ਯੂਕਰੇਨ ਦੀ ਫੌਜ ਨੇ ਰੂਸ ਵੱਲੋਂ ਦਾਗੀ ਗਈ ਮਿਜ਼ਾਈਲ ਦੇ ਜਵਾਬ ‘ਚ ਛੱਡਿਆ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਹਸਪਤਾਲ
Next articleदलित मुस्लिम और दलित ईसाइयों के आरक्षण का प्रश्न